ਚੰਡੀਗੜ੍ਹ/ਲੁਧਿਆਣਾ (ਧੀਮਾਨ) : ਸ਼ਰਾਬ ਦੇ ਠੇਕੇਦਾਰ ਹੁਣ ਮਨਮਾਨੇ ਰੇਟਾਂ 'ਤੇ ਸ਼ਰਾਬ ਦੀ ਵਿਕਰੀ ਨਹੀਂ ਕਰ ਸਕਣਗੇ। ਐਕਸਾਈਜ਼ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ’ਚ ਮੈਰਿਜ ਪੈਲੇਸਾਂ ’ਚ ਵਿਕਣ ਵਾਲੀ ਸ਼ਰਾਬ ਦੇ ਰੇਟ ਫਿਕਸ ਕਰ ਦਿੱਤੇ ਹਨ। ਠੇਕੇਦਾਰ ਇਸ ਤੋਂ ਉੱਪਰ ਇਸਦੀ ਵਿਕਰੀ ਨਹੀਂ ਕਰ ਸਕਦੇ। ਨਵੇਂ ਰੇਟ ਤੁਰੰਤ ਪ੍ਰਭਾਵ ਤੋਂ ਲਾਗੂ ਕਰ ਦਿੱਤੇ ਗਏ ਹਨ। ਇਹ ਦੱਸ ਦਈਏ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਮੈਰਿਜ ਦੀ ਸੀਜ਼ਨ ਨੂੰ ਦੇਖਦੇ ਹੋਏ ਸਿੰਡੀਕੇਟ ਬਣਾ ਦਿੱਤਾ ਸੀ। ਇਸ ਦੇ ਤਹਿਤ ਹਰ ਸ਼ਰਾਬ ਦੀ ਪੇਟੀ ਦੇ ਰੇਟ ਲਗਭਗ ਦੁੱਗਣੇ ਤੋਂ ਵੀ ਵੱਧ ਕਰ ਦਿੱਤੇ ਗਏ ਸਨ। ਇਸ ਨੂੰ ਲੈ ਕੇ 'ਜਗਬਾਣੀ' ਨੇ 6 ਨਵੰਬਰ ਨੂੰ 'ਐਕਸਾਈਜ਼ ਵਿਭਾਗ ਦੀ ਨੱਕ ਹੇਠੋਂ ਠੇਕੇਦਾਰ ਕਰ ਰਹੇ ਹਨ ਸ਼ਰਾਬ ਦੀ ਕਾਲਾਬਜ਼ਾਰੀ' ਸਿਰਲੇਖ ਨਾਲ ਖ਼ਬਰ ਛਾਪੀ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੂਬੇ 'ਚ ਲਾਈ ਵੱਡੀ ਪਾਬੰਦੀ! ਭਲਕੇ ਤੋਂ ਕਿਸਾਨ ਹੋ ਜਾਣ ALERT, ਇਨ੍ਹਾਂ ਸ਼ਰਤਾਂ ਸਣੇ...
ਇਸ ਦੇ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦੇ ਹੋਏ ਰੇਟਾਂ ਤੇ ਲਗਾਮ ਲਗਾ ਦਿਤੀ। ਨੋਟੀਫਿਕੇਸ਼ਨ ’ਚ ਸਾਫ਼ ਕਰ ਦਿੱਤਾ ਗਿਆ ਹੈ ਕਿ ਜੋ ਰੇਟ ਫਿਕਸ ਕੀਤੇ ਗਏ ਹਨ, ਉਨ੍ਹਾਂ ਰੇਟਾਂ ਤੋਂ ਉਪਰ ਕੋਈ ਵੀ ਠੇਕੇਦਾਰ ਸ਼ਰਾਬ ਦੀ ਵਿਕਰੀ ਨਹੀਂ ਕਰੇਗਾ। ਜਿਸ ਪੇਟੀ ਦਾ ਰੇਟ ਠੇਕੇਦਾਰਾਂ ਨੇ 4 ਹਜ਼ਾਰ ਤੋਂ ਵਧਾ ਕੇ 7 ਹਜ਼ਾਰ ਕਰ ਦਿੱਤਾ ਸੀ, ਉਸ ਦਾ ਮੁੱਲ 3900 ਰੁਪਏ ਫਿਕਸ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੋ ਪੇਟੀ 5 ਹਜ਼ਾਰ ਤੋਂ ਲੈ ਕੇ 22 ਹਜ਼ਾਰ ਤੱਕ ਵਿਕਦੀ ਸੀ ਅਤੇ ਠੇਕੇਦਾਰਾਂ ਨੇ ਇਸ ਨੂੰ 9 ਹਜ਼ਾਰ ਤੋਂ ਲੈ ਕੇ 35 ਹਜ਼ਾਰ ਤੱਕ ਵੇਚਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਉਹ ਇਸਨੂੰ 21300 ਰੁਪਏ ਤੋਂ ਵੱਧ ’ਚ ਨਹੀਂ ਵੇਚ ਸਕਦੇ।
ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਨਿਆਇਕ ਹਿਰਾਸਤ 'ਚ, ਜਾਣੋ ਕਦੋਂ ਹੋਵੇਗੀ ਅਗਲੀ ਸੁਣਵਾਈ
ਇਸੇ ਤਰ੍ਹਾਂ ਜਿਸ ਪੇਟੀ ਦਾ ਮੁੱਲ 40 ਹਜ਼ਾਰ ਤੋਂ ਵੱਧ ਕੇ 67 ਹਜ਼ਾਰ ਕਰ ਦਿੱਤਾ ਸੀ, ਉਸਦਾ ਮੁੱਲ ਵਿਭਾਗ ਨੇ 46500 ਰੁਪਏ ਤੈਅ ਕਰ ਦਿੱਤਾ ਹੈ। ਇਨਾਂ ’ਚ ਜੇ. ਡਬਲਯੂ., ਗੋਲਡ ਲੈਵਲ ਰਿਜ਼ਰਵ ਵਰਗੇ ਬ੍ਰਾਂਡ ਮੌਜੂਦ ਹਨ। ਛਿਵਾਸ ਰਿਗਲ ਪੇਟੀ ਦਾ ਮੁੱਲ 90 ਹਜ਼ਾਰ ਰੁਪਏ ਕਰ ਦਿੱਤਾ ਸੀ, ਵਿਭਾਗ ਨੇ ਉਸਦਾ ਮੁੱਲ 60900 ਫਿਕਸ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ ਵਿਭਾਗ ਨੇ ਆਪਣੀ ਸਾਈਟ 'ਤੇ ਡਾਊਨਲੋਡ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ ਬਾਅਦ ਜਿੱਥੇ ਸ਼ਰਾਬ ਦੇ ਠੇਕੇਦਾਰਾਂ ਦੇ ਚਿਹਰੇ ਉਦਾਸੀ ਭਰੇ ਹਨ, ਉੱਥੇ ਸ਼ਰਾਬ ਦੇ ਸ਼ੌਕੀਨ ਅਤੇ ਮੈਰਿਜ ਕਰਨ ਵਾਲੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਆ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ 50 IAS ਤੇ IPS ਅਫ਼ਸਰਾਂ 'ਤੇ ਲਟਕੀ ਤਲਵਾਰ! ਭੁੱਲਰ ਕੇਸ 'ਚ ਸਾਹਮਣੇ ਆ ਗਏ ਨਾਂ
NEXT STORY