ਲੁਧਿਆਣਾ (ਰਾਜ) : ਕੁੱਝ ਦਿਨ ਪਹਿਲਾਂ ਹੈਲਥ ਰਿਸਪਾਂਸ ਅਤੇ ਪ੍ਰੀਕਿਓਰਮੈਂਟ ਕਮੇਟੀ ਦੀ ਮੀਟਿੰਗ ਹੋਈ। ਇਸ ਵਿਚ ਫ਼ੈਸਲਾ ਲਿਆ ਗਿਆ ਕਿ ਹੁਣ ਇਕ ਪਰਿਵਾਰ ਵਿਚ 1 ਤੋਂ ਜ਼ਿਆਦਾ ਕੋਰੋਨਾ ਮਰੀਜ਼ ਹੋਣ ’ਤੇ ਵੀ ਉਨ੍ਹਾਂ ਨੂੰ ਇਕ ਹੀ ਫਤਿਹ ਕਿੱਟ ਮਿਲੇਗੀ। ਮੀਟਿੰਗ ’ਚ ਇਹ ਹੁਕਮ ਜਾਰੀ ਹੁੰਦੇ ਹੀ ਪੰਜਾਬ ਦੇ ਸਾਰੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਅਸਲ ’ਚ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਰੀਜ਼ ਨੂੰ ਇਕ ਫਤਿਹ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਜਗਰਾਓਂ 'ਚ ਅਕਾਲੀ ਦਲ ਦੀ ਵਿਸ਼ੇਸ਼ ਪਹਿਲ, ਕੋਰੋਨਾ ਮਰੀਜ਼ਾਂ ਲਈ ਸ਼ੁਰੂ ਕੀਤੀ 'ਲੰਗਰ ਸੇਵਾ' (ਤਸਵੀਰਾਂ)
ਉਸ ਕਿੱਟ ਵਿਚ ਇਕ ਆਕਸੀਮੀਟਰ, ਡਿਜ਼ੀਟਲ ਥਰਮਾਮੀਟਰ, ਸਟੀਮਰ, ਮਾਸਕ, ਸੈਨੇਟਾਈਜ਼ਰ ਅਤੇ ਕੋਰੋਨਾ ਨਾਲ ਸਬੰਧਿਤ ਦਵਾਈਆਂ ਹੁੰਦੀਆਂ ਹਨ। ਹੁਣ ਤੱਕ ਤਾਂ ਇਕ ਮਰੀਜ਼ ਨੂੰ ਇਕ ਕਿੱਟ ਦਿੱਤੀ ਜਾਂਦੀ ਸੀ। ਜੇਕਰ ਇਕ ਪਰਿਵਾਰ ਵਿਚ 1 ਤੋਂ ਜ਼ਿਆਦਾ ਮਰੀਜ਼ ਹੁੰਦੇ ਸਨ ਤਾਂ ਸਾਰਿਆਂ ਨੂੰ ਕਿੱਟ ਦਿੱਤੀ ਜਾਂਦੀ ਸੀ, ਜਿਸ ਨਾਲ ਇਕ ਹੀ ਪਰਿਵਾਰ ਦੇ ਕੋਲ ਕਈ ਆਕਸੀਮੀਟਰ, ਸਟੀਮਰ ਅਤੇ ਹੋਰ ਸਮਾਨ ਪੁੱਜ ਜਾਂਦਾ ਸੀ, ਜਿਸ ਦੀ ਉਨ੍ਹਾਂ ਨੂੰ ਲੋੜ ਨਹੀਂ ਹੁੰਦੀ ਸੀ, ਜਦੋਂ ਕਿ ਲੋੜਵੰਦ ਲੋਕਾਂ ਕੋਲ ਕਿੱਟ ਨਹੀਂ ਪੁੱਜ ਪਾਉਂਦੀ ਸੀ।
ਇਹ ਵੀ ਪੜ੍ਹੋ : ਕੋਰੋਨਾ ਦਰਮਿਆਨ PGI ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਇਸ ਵਾਰ ਵੀ ਰੱਦ ਕੀਤੀਆਂ 'ਡਾਕਟਰਾਂ' ਦੀਆਂ ਛੁੱਟੀਆਂ
ਇਸ ਲਈ ਹੁਣ ਨਵੇਂ ਆਏ ਹੁਕਮਾਂ ਮੁਤਾਬਕ ਇਕ ਪਰਿਵਾਰ ਨੂੰ ਇਕ ਹੀ ਕਿੱਟ ਦਿੱਤੀ ਜਾਵੇਗੀ। ਭਾਵੇਂ ਇਕ ਪਰਿਵਾਰ ਵਿਚ ਇਕ ਤੋਂ ਜ਼ਿਆਦਾ ਮਰੀਜ਼ ਕਿਉਂ ਨਾ ਹੋਣ। ਇਸ ’ਤੇ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਮਰੀਜ਼ ਦੇ ਹਾਲਾਤ ਮੁਤਾਬਕ ਜੇਕਰ ਉਨ੍ਹਾਂ ਨੂੰ ਜ਼ਿਆਦਾ ਦਵਾਈਆਂ ਦੀ ਲੋੜ ਹੋਵੇਗੀ ਤਾਂ ਉਹ ਮੁਹੱਈਆ ਕਰਵਾਏਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਦੁਖ਼ਦ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ 'ਇੰਦਰਜੀਤ ਸਿੰਘ ਜ਼ੀਰਾ' ਦਾ ਦਿਹਾਂਤ
NEXT STORY