ਅੰਮ੍ਰਿਤਸਰ— ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਦੀ ਉਸ ਵੇਲੇ ਹਵਾ ਨਿਕਲ ਗਈ ਜਦੋਂ ਕੌਮਾਂਤਰੀ ਤਾਈਕਵਾਂਡੋ ਚੈਂਪੀਅਨਸ਼ਿਪ ਲਈ ਅੰਮ੍ਰਿਤਸਰ ਪੁੱਜੀਆਂ ਕੌਮੀ ਅਤੇ ਕੌਮਾਂਤਰੀ ਟੀਮਾਂ ਨੇ ਖੇਡਾਂ ਦਾ ਬਾਈਕਾਟ ਕਰ ਦਿੱਤਾ। ਇਸ ਦਾ ਕਾਰਨ ਸੀ ਸਹੂਲਤਾਂ ਦੀ ਕਮੀ ਅਤੇ ਸਟੇਡੀਅਮ ਦੀ ਖਸਤਾ ਹਾਲਤ।

ਦਰਅਸਲ ਗੁਰੂ ਨਗਰੀ 'ਚ ਦੂਜੀ ਕੌਮਾਂਤਰੀ ਤਾਈਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਸਿੱਖਿਆ ਮੰਤਰੀ ਓ. ਪੀ. ਸੋਨੀ ਨੇ ਕੀਤਾ। ਪਰ ਸਟੇਡੀਅਮ ਦੀ ਖਸਤਾ ਹਾਲਤ ਅਤੇ ਸਹੂਲਤਾਂ ਦੀ ਕਮੀ ਕਾਰਨ ਕੁਝ ਟੀਮਾਂ ਨੇ ਚੈਂਪੀਅਨਸ਼ਿਪ ਦਾ ਬਾਈਕਾਟ ਕਰ ਦਿੱਤਾ। ਹਾਲਾਂਕਿ ਕੈਬਨਿਟ ਮੰਤਰੀ ਨੇ ਅਗਲੇ ਸਾਲ ਤਕ ਸਾਰੀਆਂ ਕਮੀਆਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ।

ਖਿਡਾਰੀਆਂ ਪ੍ਰਤੀ ਸਰਕਾਰ ਦੇ ਰਵੱਈਏ ਦੀ ਆਲੋਚਨਾ ਤੋਂ ਬਾਅਦ ਬਿਨਾ ਸ਼ੱਕ ਸਰਕਾਰ ਨੇ ਨਵੀਂ ਖੇਡ ਨੀਤੀ ਲਿਆਂਦੀ ਹੈ। ਪਰ ਬਾਹਰੋ ਆਏ ਖਿਡਾਰੀਆਂ ਵੱਲੋਂ ਚੈਂਪੀਅਨਸ਼ਿਪ ਦੇ ਬਾਕੀਕਾਟ ਦੀ ਘਟਨਾ ਨੇ ਤਾਂ ਖਿਡਾਰੀਆਂ ਨੂੰ ਮਿਲਦੀਆਂ ਸਹੂਲਤਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੌਰਾਨ ਪੰਜਾਬ ਤਾਈਕਵਾਂਡੋ ਦੇ ਪ੍ਰਧਾਨ ਵੀ ਖਿਡਾਰੀਆਂ ਪ੍ਰਤੀ ਸਰਕਾਰ ਦੇ ਉਦਾਸੀਨ ਰਵੱਈਏ ਦੀ ਪੋਲ੍ਹ ਖੋਲਦੇ ਨਜ਼ਰ ਆਏ।
ਚੋਣ ਅਮਲੇ ‘ਤੇ ਫਾਇਰਿੰਗ ਕਰ ਬੈਲਟ ਬਾਕਸ ਲੁੱਟਣ ਵਾਲੇ ਨਾਮਜਦ
NEXT STORY