ਗਿੱਦਡਬਾਹਾ, (ਚਾਵਲਾ)-ਪਿੰਡ ਘੱਗਾ ਵਿਖੇ ਹੋਈ ਪੰਚਾਇਤੀ ਚੌਣ ਦੌਰਾਨ ਪ੍ਰੋਜਾਇਡਿੰਗ ਅਫਸਰ ਹੋਰ ਚੋਣ ਅਮਲੇ ‘ਤੇ ਫਾਇਰਿੰਗ ਕਰਕੇ 2 ਬੈਲਟ ਬਾਕਸ ਲੈ ਕੇ ਭੱਜ ਜਾਣ ਵਾਲਿਆਂ ਖਿਲਾਫ ਗਿੱਦਡ਼ਬਾਹਾ ਪੁਲਸ ਵਲੋਂ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਘੱਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਣੇ ਬੂਥ ਨੰਬਰ 71 ਦੇ ਪ੍ਰੋਜਾਇਡਿੰਗ ਅਫਸਰ ਨੇ ਪੁਲਸ ਨੂੰ ਦਰਜ਼ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਪੰਚਾਇਤੀ ਚੋਣਾਂ ਵਾਲੇ ਦਿਨ ਵੋਟਾਂ ਦੀ ਗਿਣਤੀ ਤੋਂ ਬਾਅਦ ਜਦੋ ਪੋਲਿੰਗ ਪਾਰਟੀ (ਚੋਣ ਅਮਲਾ) ਵੋਟਾਂ ਵਾਲੇ ਡੱਬੇ (ਬੈਲਟ ਬਾਕਸ) ਬਸ ਵਿਚ ਰੱਖ ਅਪਣੀ ਡਿਊਟੀ ਤੋਂ ਵਾਪਸ ਜਾਣ ਲੱਗੀ ਤਾਂ ਕੁਝ ਅਣਪਛਾਤਿਆਂ ਨੇ ਉਨ੍ਹਾਂ ਦੀ ਟੀਮ ਨੂੰ ਘੇਰ ਫਾਇਰਿੰਗ ਕੀਤੀ ਅਤੇ 2 ਬੈਲਟ ਬਾਕਸ ਲੁੱਟ ਭੱਜ ਗਏ। ਚੋਣ ਅਮਲੇ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।
ਗਿੱਦੜਬਾਹਾ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਪ੍ਰੋਜਾਇਡਿੰਗ ਅਫਸਰ ਦੇ ਬਿਆਨਾ ‘ਤੇ ਪੁਲਸ ਵਲੋਂ ਧਾਰਾ 307 , 353, 186,188,427 ਆਦਿ ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਦੀ ਜਲਦ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਮਾਤਮ 'ਚ ਬਦਲੀਆਂ ਨਵੇਂ ਸਾਲ ਦੀਆਂ ਖੁਸ਼ੀਆਂ, ਮਾਂ-ਧੀ ਦੀ ਮੌਤ (ਤਸਵੀਰਾਂ)
NEXT STORY