ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਅਧਿਕਾਰੀਆਂ, ਕਰਮਚਾਰੀਆਂ, ਪੈਨਸ਼ਨ ਧਾਰਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ (ਨਿਰਭਰ ਰਹਿਣ ਵਾਲੇ) ਨੂੰ ਮੈਡੀਕਲ ਬਿੱਲਾਂ ਵਿਚ ਕਮਰੇ ਦੇ ਕਿਰਾਏ ਦੀਆਂ ਦਰਾਂ ਵਿਚ ਵਾਧਾ ਕੀਤਾ ਹੈ। ਇਹ ਬਦਲਾਅ 1 ਦਸੰਬਰ 2023 ਤੋਂ ਲਾਗੂ ਹੋਵੇਗਾ। ਹੁਣ ਮੈਡੀਕਲ ਬਿੱਲਾਂ ਦੀ ਅਦਾਇਗੀ ਏਮਜ਼ ਨਵੀਂ ਦਿੱਲੀ ਦੀਆਂ ਨਵੀਂਆਂ ਦਰਾਂ ਅਨੁਸਾਰ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਪੰਜਾਬੀਆਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਖੁਦ ਲਾਈਵ ਹੋ ਕੇ ਸੁਣਾਈ ਖ਼ੁਸ਼ਖ਼ਬਰੀ
ਕਮਰੇ ਅਤੇ ਆਈ. ਸੀ. ਯੂ. ਦੀਆਂ ਨਵੀਆਂ ਦਰਾਂ
ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਪੰਜਾਬ ਨੇ ਇਸ ਸਬੰਧ ਵਿਚ ਸਿਵਲ ਸਰਜਨਾਂ ਨੂੰ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਸੂਬੇ ਗਜ਼ਟਿਡ ਅਤੇ ਨਾਨ-ਗਜ਼ਟਿਡ ਅਧਿਕਾਰੀਆਂ ਲਈ ਕਮਰੇ ਅਤੇ ਆਈ. ਸੀ. ਯੂ. ਕਿਰਾਏ ਦੀਆਂ ਦਰਾਂ ਵਿਚ ਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਦੇ ਤਹਿਤ ਗਜ਼ਟਿਡ ਅਧਿਕਾਰੀਆਂ ਲਈ ਕਮਰੇ ਦਾ ਕਿਰਾਇਆ 6 ਹਜ਼ਾਰ ਰੁਪਏ ਪ੍ਰਤੀਦਿਨ ਅਤੇ ਆਈਸੀਯੂ ਦਾ ਕਿਰਾਇਆ 7 ਹਜ਼ਾਰ ਰੁਪਏ ਰੋਜ਼ਾਨਾ ਹੋਵੇਗਾ। ਉਥੇ ਹੀ ਅਣਗਜ਼ਟਿਡ ਕਰਮਚਾਰੀਆਂ ਲਈ ਇਹ ਦਰਾਂ ਘਟਾ ਕੇ 3 ਹਜ਼ਾਰ ਰੁਪਏ ਰੋਜ਼ਾਨਾ ਕਮਰੇ ਦੇ ਕਿਰਾਏ ਲਈ ਅਤੇ 4 ਹਜ਼ਾਰ ਰੁਪਏ ਰੋਜ਼ਾਨਾ ਆਈਸੀਯੂ ਲਈ ਹੋਣਗੀਆਂ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਸਬੰਧੀ ਪੱਤਰ ਵਾਪਸ ਲਿਆ
ਏਮਜ਼ ਦਰਾਂ ਦੇ ਆਧਾਰ 'ਤੇ ਅਦਾਇਗੀ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਏਮਜ਼, ਨਵੀਂ ਦਿੱਲੀ ਦੀਆਂ ਨਵੀਆਂ ਦਰਾਂ ਅਨੁਸਾਰ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਜਾਵੇਗੀ। ਪਹਿਲਾਂ ਪੁਰਾਣੀਆਂ ਦਰਾਂ 'ਤੇ ਅਦਾਇਗੀ ਕੀਤੀ ਜਾਂਦੀ ਸੀ ਪਰ ਹੁਣ ਏਮਜ਼ ਵੱਲੋਂ ਕਮਰੇ ਅਤੇ ਆਈਸੀਯੂ ਦੇ ਕਿਰਾਏ ਵਧਾ ਦਿੱਤੇ ਗਏ ਹਨ, ਜਿਸ ਦੇ ਆਧਾਰ 'ਤੇ ਇਹ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ। ਸਿਹਤ ਵਿਭਾਗ ਨੇ ਸਾਰੇ ਸਿਵਲ ਸਰਜਨਾਂ ਨੂੰ ਇਨ੍ਹਾਂ ਦਰਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਇਸ ਆਧਾਰ 'ਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਹੁਕਮ ਵਿਭਾਗ ਦੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਗਏ ਹਨ। ਸਾਰੇ ਸਿਵਲ ਸਰਜਨਾਂ ਨੂੰ 1 ਦਸੰਬਰ, 2023 ਤੋਂ ਬਾਅਦ ਕੀਤੇ ਜਾਣ ਵਾਲੇ ਸਾਰੇ ਇਲਾਜਾਂ ਦੇ ਬਿੱਲਾਂ ਵਿਚ ਇਨ੍ਹਾਂ ਨਵੀਆਂ ਦਰਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿਚ ਕਮਰੇ ਦੇ ਕਿਰਾਏ ਦੇ ਨਾਲ-ਨਾਲ ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਲਈ ਨਵੀਆਂ ਦਰਾਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਮਿਲਿਆ ਇਕ ਹੋਰ ਵੱਡਾ ਤੋਹਫ਼ਾ
ਦੀਵਾਲੀ ਮੌਕੇ ਪੰਜਾਬੀਆਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਖੁਦ ਲਾਈਵ ਹੋ ਕੇ ਸੁਣਾਈ ਖ਼ੁਸ਼ਖ਼ਬਰੀ
NEXT STORY