ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਿੰਗਾਪੁਰ ਟ੍ਰੇਨਿੰਗ ਤੋਂ ਬਾਅਦ ਹੁਣ ਸਰਕਾਰ ਵਲੋਂ ਵਿਦਿਆਰਥਣਾਂ ਨੂੰ ਲੈ ਕੇ ਵੱਡਾ ਫ਼ੈਸਲਾ ਲਿਆ ਗਿਆ ਹੈ। ਮਾਨ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਜਾਪਾਨ ਫੇਰੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਲਈ ਸੂਬੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ 11ਵੀਂ ਜਮਾਤ ਦੀਆਂ 8 ਵਿਦਿਆਰਥਣਾਂ ਨੂੰ ਮੈਰਿਟ ਦੇ ਆਧਾਰ 'ਤੇ 'ਜਾਪਾਨ-ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ' ਲਈ ਚੁਣਿਆ ਗਿਆ ਹੈ। ਇਨ੍ਹਾਂ ਵਿਦਿਆਰਥਣਾਂ 'ਚ ਹਰਮਨਪ੍ਰੀਤ ਕੌਰ, ਜਸਮੀਤ ਕੌਰ, ਸੰਜਨਾ, ਸਪਨਾ, ਨਿਸ਼ਾ ਰਾਣੀ, ਗੁਰਵਿੰਦਰ ਕੌਰ, ਦੀਪਿਕਾ, ਖਵਾਇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਾਤ ਵੇਲੇ ਵੱਡੀ ਵਾਰਦਾਤ, ਜਿੰਮ ਮਾਲਕ ਨੂੰ ਰਾਹ 'ਚ ਰੋਕ ਮਾਰੀਆਂ ਗੋਲੀਆਂ
ਇਹ ਵਿਦਿਆਰਥਣਾਂ ਇਸ ਸਮੇਂ ਸਾਇੰਸ ਦੀ ਪੜ੍ਹਾਈ ਕਰ ਰਹੀਆਂ ਹਨ ਅਤੇ ਇਹ ਜਾਪਾਨ ਵਿਖੇ 10-16 ਦਸੰਬਰ ਤੱਕ ਸਿਖਲਾਈ ਪ੍ਰੋਗਰਾਮ 'ਚ ਹਿੱਸਾ ਲੈਣਗੀਆਂ। ਉਕਤ ਵਿਦਿਆਰਥਣਾਂ 8 ਦਸੰਬਰ ਸਵੇਰੇ 11 ਵਜੇ ਤੱਕ ਐੱਨ. ਸੀ ਈ. ਆਰ. ਟੀ. ਕੈਂਪਸ ਨਵੀਂ ਦਿੱਲੀ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ 'ਚ ਹਿੱਸਾ ਲੈਣਗੀਆਂ। ਇਸ ਬਾਰੇ ਪੰਜਾਬ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਇਕ ਪੱਤਰ ਜਾਰੀ ਕਰਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਬਠਿੰਡਾ, ਸੰਗਰੂਰ ਅਤੇ ਮਾਨਸਾ ਨੂੰ ਸੂਚਿਤ ਕੀਤਾ ਹੈ।
ਇਹ ਵੀ ਪੜ੍ਹੋ : ਦੁਬਈ ਜਾਣ ਵਾਲਾ ਪਿਟਬੁੱਲ ਕੁੱਤਾ ਕਰੰਟ ਲੱਗਣ ਕਾਰਨ ਅਪਾਹਜ, ਡੂੰਘੇ ਸਦਮੇ 'ਚ ਪਰਿਵਾਰ
ਸਿੱਖਿਆ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜਾਪਾਨ 'ਚ ਇਸ ਵੇਲੇ ਕਾਫ਼ੀ ਠੰਡ ਹੈ। ਇਸ ਲਈ ਵਿਦਿਆਰਥਣਾਂ ਨੂੰ ਗਰਮ ਕੱਪੜੇ ਨਾਲ ਲਿਜਾਣ ਦੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਦੇ ਖਾਣ-ਪੀਣ ਦਾ ਵੀ ਵਿਭਾਗ ਨੇ ਪੂਰਾ ਧਿਆਨ ਰੱਖਿਆ ਹੈ ਅਤੇ ਹਦਾਇਤ ਕੀਤੀ ਹੈ ਕਿ ਜਾਪਾਨ 'ਚ ਜ਼ਿਆਦਾਤਰ ਉੱਬਲੇ ਹੋਏ ਭੋਜਨ ਮਿਲਦੇ ਹਨ, ਇਸ ਲਈ ਵਿਦਿਆਰਥਣਾਂ ਮੱਠੀਆਂ, ਬਿਸਕੁਟ ਅਤੇ ਨਾ ਖ਼ਰਾਬ ਹੋਣ ਵਾਲੇ ਬੇਕਰੀ ਪਦਾਰਥ ਨਾਲ ਲੈ ਕੇ ਜਾਣ। ਜਾਪਾਨ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਨਵੀਂ ਦਿੱਲੀ ਪਹੁੰਚਾਉਣ ਅਤੇ ਵਾਪਸ ਲਿਆਉਣ ਲਈ ਕਿਸੇ ਮਹਿਲਾ ਅਧਿਆਪਕ, ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਡਿਊਟੀ ਲਾਈ ਜਾਵੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਆਪ੍ਰੇਸ਼ਨ ਸੀਲ 5' ਤਹਿਤ ਪੰਜਾਬ ਦੀਆਂ ਸਰਹੱਦਾਂ 'ਤੇ ਕੀਤੀ ਨਾਕਾਬੰਦੀ
NEXT STORY