ਚੰਡੀਗੜ੍ਹ (ਰਮਨਜੀਤ, ਪਰਮੀਤ) : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਡੀ ਖ਼ੁਸ਼ਖ਼ਬਰੀ ਦਿੰਦਿਆਂ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਮੁਫ਼ਤ ਪੜ੍ਹਾਈ ਕਰਾਉਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ 'ਲੈਂਡ ਪੂਲਿੰਗ ਨੀਤੀ' ਸਬੰਧੀ ਅਹਿਮ ਫ਼ੈਸਲਾ
ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਬਾਰੇ ਪਹਿਲਾਂ ਪੰਜਾਬ ਮੰਤਰੀ ਮੰਡਲ ਦੀ ਬੈਠਕ 'ਚ ਫ਼ੈਸਲਾ ਲਿਆ ਗਿਆ ਸੀ, ਜਿਸ ਤੋਂ ਬਾਅਦ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਬਿਨਾਂ ਟੈਸਟ ਦੇ ਘੁੰਮ ਰਹੇ ਹਜ਼ਾਰਾਂ ਕੋਰੋਨਾ ਮਰੀਜ਼, 'ਕਮਿਊਨਿਟੀ ਸਪਰੈੱਡ' ਦਾ ਖ਼ਤਰਾ
ਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਸਰਕਾਰੀ ਸਕੂਲਾਂ 'ਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ (ਲੜਕੇ-ਲੜਕੀਆਂ) ਨੂੰ ਮੁਫ਼ਤ ਸਿੱਖਿਆ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਸਰਕਾਰ ਨੇ ਕੀਤੀ ਸਖ਼ਤੀ, 3 ਜ਼ਿਲ੍ਹਿਆਂ 'ਚ ਜਾਰੀ ਕੀਤਾ ਨਵਾਂ ਹੁਕਮ
ਇਸ ਦੇ ਲਈ ਵਿਦਿਆਰਥੀਆਂ ਤੋਂ ਲਈ ਜਾ ਰਹੀ ਫ਼ੀਸ, ਜੋ ਕਿ ਖਜ਼ਾਨੇ 'ਚ ਜਮ੍ਹਾਂ ਕਰਵਾਈ ਜਾਂਦੀ ਹੈ, ਉਹ ਨਹੀਂ ਲਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਮੰਤਰੀ ਨੂੰ ਹੋਇਆ 'ਕੋਰੋਨਾ', ਆਜ਼ਾਦੀ ਦਿਹਾੜੇ 'ਤੇ ਲਹਿਰਾਇਆ ਸੀ ਝੰਡਾ
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋ ਸਰਕਾਰੀ ਸਮਾਰਟ ਸਕੂਲ ਕੋਟੜਾ ਕਲਾਂ ਦਾ ਕੀਤਾ ਗਿਆ ਉਦਘਾਟਨ
NEXT STORY