ਲੁਧਿਆਣਾ (ਅਨਿਲ): ਲੁਧਿਆਣਾ ਦੇ ਹੋਟਲ ਇੰਡੋ ਅਮਰੀਕਨ ਵਿਚ ਇਕ ਕੁੜੀ ਦੀ ਅਰਧ-ਨਗਨ ਹਾਲਤ ਵਿਚ ਲਾਸ਼ ਬਰਾਮਦ ਹੋਈ ਸੀ। ਇਸ ਮਾਮਲੇ ਵਿਚ ਪੁਲਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਅਧਿਕਾਰੀ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਮਹਿਲਾ ਦੀ ਪਛਾਣ ਮਿਹਰਬਾਨ ਦੀ ਰਹਿਣ ਵਾਲੀ ਰੇਖਾ ਵਜੋਂ ਕੀਤੀ ਗਈ ਹੈ ਤੇ ਉਸ ਦਾ ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਅਮਿਤ ਨਿਸ਼ਾਦ ਵਾਸੀ ਅਮਰਜੀਤ ਕਾਲੋਨੀ ਮੇਹਰਬਾਨ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਹੋਟਲ ਦੀ ਮੈਨੇਜਰ ਵਿਕਾਸ ਠਾਕੁਰ ਦੀ ਸ਼ਿਕਾਇਤ 'ਤੇ ਮੁਲਜ਼ਮ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਮੁਲਜ਼ਮ ਅਮਿਤ ਨਿਸ਼ਾਦ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ੁੱਕਰਵਾਰ ਸ਼ਾਮ 4.30 ਵਜੇ ਸੂਚਨਾ ਮਿਲੀ ਕਿ ਦਾਣਾ ਮੰਡੀ ਸਥਿਤ ਇੰਡੋ-ਅਮਰੀਕਨ ਹੋਟਲ ਦੇ ਕਮਰੇ ਅੰਦਰ ਇਕ ਅਰਧ-ਨਗਨ ਹਾਲਤ ’ਚ ਔਰਤ ਦੀ ਲਾਸ਼ ਪਈ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਤੁਰੰਤ ਦਾਣਾ ਮੰਡੀ ਸਥਿਤ ਹੋਟਲ ’ਚ ਪਹੁੰਚੀ। ਇਥੇ ਹੋਟਲ ਦੇ ਕਮਰਾ ਨੰ. 204 ’ਚ ਔਰਤ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਹੋਟਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਲਗਭਗ 12.30 ਵਜੇ ਔਰਤ ਆਪਣੇ ਇਕ ਸਾਥੀ ਨਾਲ ਹੋਟਲ ’ਚ ਆਈ ਸੀ, ਜਿਸ ਤੋਂ ਬਾਅਦ ਉਹ ਦੋਵੇਂ ਕਮਰਾ ਨੰ. 204 ’ਚ ਚਲੇ ਗਏ।
ਇਸ ਤੋਂ ਬਾਅਦ ਔਰਤ ਨਾਲ ਆਇਆ ਵਿਅਕਤੀ ਲਗਭਗ ਅੱਧੇ ਘੰਟੇ ਬਾਅਦ ਹੋਟਲ ’ਚੋਂ ਚਲਾ ਗਿਆ। ਜਦੋਂ 4 ਵਜੇ ਤੋਂ ਬਾਅਦ ਹੋਟਲ ਦਾ ਕਰਮਚਾਰੀ ਕਮਰਾ ਖਾਲੀ ਕਰਵਾਉਣ ਲਈ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਾ ਤਾਂ ਅੰਦਰੋਂ ਕਿਸੇ ਨੇ ਕੋਈ ਆਵਾਜ਼ ਨਹੀਂ ਦਿੱਤੀ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਕਮਰਾ ਖੋਲ੍ਹ ਕੇ ਦੇਖਿਆ ਤਾਂ ਜ਼ਮੀਨ ’ਤੇ ਔਰਤ ਦੀ ਅੱਧਨੰਗੀ ਲਾਸ਼ ਪਈ ਹੋਈ ਸੀ, ਜਿਸ ਦੇ ਨੱਕ ’ਚੋਂ ਖੂਨ ਨਿਕਲਿਆ ਹੋਇਆ ਸੀ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮੁਲਜ਼ਮ ਦੀ ਪਛਾਣ ਲਈ ਹੋਟਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਘੋਖ ਕੀਤੀ ਗਈ ਤੇ ਅੱਜ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
'ਯੁੱਧ ਨਸ਼ਿਆਂ ਵਿਰੁੱਧ' ਤਹਿਤ 863 ਗ੍ਰਾਮ ਹੈਰੋਇਨ ਸਮੇਤ 68 ਨਸ਼ਾ ਸਮੱਗਲਰ ਗ੍ਰਿਫ਼ਤਾਰ
NEXT STORY