ਲੁਧਿਆਣਾ: ਜਗਰਾਓਂ ਵਿਚ ਇਕ ਹੋਟਲ ਦੇ ਵਿਚ ਜਿਸਮਫ਼ਿਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਬੀਤੇ ਦਿਨੀਂ ਇਸ ਹੋਟਲ ਵਿਚ ਨਿਹੰਗ ਸਿੰਘ ਜਾ ਪਹੁੰਚੇ ਤੇ ਹੋਟਲ ਦੇ ਗੇਟ 'ਤੇ ਤਾਲਾ ਜੜ ਦਿੱਤਾ। ਇਸ ਦੌਰਾਨ ਅੰਦਰ ਮੌਜੂਦ ਮੁੰਡੇ-ਕੁੜੀਆਂ ਦੇ ਨਾਲ-ਨਾਲ ਸਟਾਫ਼ ਦੇ ਲੋਕ ਵੀ ਕੰਧ ਟੱਪ ਕੇ ਭੱਜ ਗਏ। ਨਿਹੰਗ ਜਥੇਬੰਦੀਆਂ ਮੁਤਾਬਕ ਇਸ ਹੋਟਲ ਵਿਚ ਸਾਰਾ ਦਿਨ ਗਲਤ ਕੰਮ ਹੁੰਦਾ ਹੈ। ਉਨ੍ਹਾਂ ਨੇ ਕਈ ਵਾਰ ਹੋਟਲ ਮੈਨੇਜਮੈਂਟ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਸੀ, ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ - ਕਹਿਰ ਓ ਰੱਬਾ! ਸੂਹੇ ਚੂੜੇ ਵਾਲੀ ਲਾੜੀ ਦਾ ਉੱਜੜ ਗਿਆ ਸੰਸਾਰ, ਵਿੱਛ ਗਏ ਸੱਥਰ (ਵੀਡੀਓ)
ਜਗਰਾਓਂ-ਮੋਗਾ ਰੋਡ 'ਤੇ ਸਥਿਤ ਇਸ ਹੋਟਲ ਨੂੰ ਸੀਲ ਕਰਨ ਵਾਲੀਆਂ ਨਿਹੰਗ ਜਥੇਬੰਦੀਆਂ ਦੇ ਮੁਖੀ ਸਤਨਾਮ ਸਿੰਘ ਖ਼ਾਲਸਾ ਮੁਤਾਬਕ ਹੋਟਲ ਵਿਚ ਰੋਜ਼ਾਨਾ ਸ਼ੱਕੀ ਗਤੀਵਿਧੀਆਂ ਵੇਖੀਆਂ ਜਾ ਰਹੀਆਂ ਸਨ। ਜਥੇਬੰਦੀ ਨੇ ਹੋਟਲ 'ਤੇ ਨਿਗਾਹ ਰੱਖੀ ਤੇ ਮੰਗਲਵਾਰ ਨੂੰ ਜਦੋਂ ਕੁਝ ਜੋੜੇ ਹੋਟਲ ਵਿਚ ਦਾਖ਼ਲ ਹੋਏ ਤਾਂ ਮੌਕੇ 'ਤੇ ਨਿਹੰਗ ਸਿੰਘਾਂ ਨੇ ਪਹੁੰਚ ਕੇ ਤਾਲਾ ਜੜ ਦਿੱਤਾ ਤੇ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ।
ਨਿਹੰਗ ਸਤਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਹੋਟਲ ਵਿਚ ਪ੍ਰੇਮੀ ਜੋੜਿਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਮੰਗਲਵਾਰ ਨੂੰ ਜਦੋਂ ਹੋਟਲ ਨੂੰ ਤਾਲਾ ਲਗਾ ਕੇ ਪੁਲਸ ਨੂੰ ਸੱਦਿਆ ਗਿਆ ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਹੋਟਲ ਵਿਚ ਵਿਚ ਮੌਜੂਦ 5-6 ਪ੍ਰੇਮੀ ਜੋੜੇ ਤੇ ਮੈਨੇਜਰ ਕੰਧ ਟੱਪ ਕੇ ਫ਼ਰਾਰ ਹੋ ਗਏ। ਨਿਹੰਗ ਜਥੇਬੰਦੀਆਂ ਨੇ ਸਾਫ਼ ਕੀਤਾ ਕਿ ਜੇਕਰ ਹੋਟਲ ਵਿਚ ਹੁੰਦੇ ਗਲਤ ਕੰਮਾਂ ਨੂੰ ਨਾ ਰੋਕਿਆ ਗਿਆ ਤਾਂ ਉਨ੍ਹਾਂ ਵੱਲੋਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲਸ ਨੇ ਖੁਲ੍ਹਵਾਇਆ ਤਾਲਾ
ਦੂਜੇ ਪਾਸੇ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਫ਼ਿਲਹਾਲ ਹੋਟਲ 'ਤੇ ਲੱਗੇ ਤਾਲੇ ਨੂੰ ਖੁਲ੍ਹਵਾ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਉਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਚੌਕੀ ਇੰਚਾਰਜ ਨੇ ਕਿਹਾ ਕਿ ਜੇਕਰ ਕੋਈ ਬਾਲਗ ਆਪਣੀ ਮਰਜ਼ੀ ਨਾਲ ਹੋਟਲ ਵਿਚ ਆਉਂਦਾ ਹੈ ਤਾਂ ਉਸ 'ਤੇ ਉਹ ਕੀ ਕਾਰਵਾਈ ਕਰ ਸਕਦੇ ਹਨ?
ਇਹ ਖ਼ਬਰ ਵੀ ਪੜ੍ਹੋ - 'ਰਾਕੇਟ' ਬਣਿਆ ਪੰਜਾਬ ਦਾ ਤਹਿਸੀਲਦਾਰ! 4 ਮਿੰਟਾਂ 'ਚ ਕੀਤਾ 40 ਕਿੱਲੋਮੀਟਰ ਦਾ ਸਫ਼ਰ, ਹੋ ਗਿਆ ਸਸਪੈਂਡ
ਮੁੰਡੇ-ਕੁੜੀਆਂ ਨੂੰ ਵੇਖ ਕੇ IELTS ਸੈਂਟਰ ਸਮਝਦੇ ਸੀ ਲੋਕ
ਆਲੇ-ਦੁਆਲੇ ਦੇ ਲੋਕਾਂ ਨੇ ਕਿਹਾ ਕਿ ਇਸ ਹੋਟਲ ਵਿਚ ਰੋਜ਼ਾਨਾ ਕਈ ਮੁੰਡੇ-ਕੁੜੀਆਂ ਆਉਂਦੇ ਜਾਂਦੇ ਸਨ, ਇਸ ਕਾਰਨ ਉਨ੍ਹਾਂ ਨੂੰ ਪਹਿਲਾਂ ਤਾਂ ਇਹ ਲੱਗਦਾ ਰਿਹਾ ਕਿ ਇਹ ਕੋਈ IELTS ਸੈਂਟਰ ਹੈ। ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਜਗ੍ਹਾ 'ਤੇ ਗਲਤ ਕੰਮ ਹੋ ਰਿਹਾ ਹੈ ਤਾਂ ਇਸ ਦੀ ਸੂਚਨਾ ਨਿਹੰਗ ਜਥੇਬੰਦੀਆਂ ਨੂੰ ਦਿੱਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨੇ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਜਾਣੋ 10 ਗ੍ਰਾਮ Gold ਦੀ ਕੀਮਤ
NEXT STORY