ਲੁਧਿਆਣਾ (ਸਹਿਗਲ): ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਵਲ ਹਸਪਤਾਲ ’ਚ ਲਾਸ਼ ਨਾਲ ਰਾਤ ਭਰ ਪਏ ਮਰੀਜ਼ ਦੇ ਮਾਮਲੇ ਸਬੰਧੀ ਸ਼ਿਕਾਇਤ ਨੰਬਰ 2435/10/2024 ’ਤੇ ਸੁਣਵਾਈ ਕਰਦੇ ਹੋਏ ਸਿਵਲ ਹਸਪਤਾਲ ਦੇ ਤਤਕਾਲੀ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਸਿੱਧੂ ਅਤੇ ਡਾ. ਮੰਜੂ ਨਾਹਰ, ਈ. ਐੱਮ. ਓ. ਨੂੰ ਅਗਲੀ ਸੁਣਵਾਈ ਦੀ ਮਿਤੀ ’ਤੇ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਸੁਣਵਾਈ ਦੀ ਮਿਤੀ 2 ਦਸੰਬਰ ਨਿਰਧਾਰਿਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਆਰ. ਟੀ. ਆਈ. ਕਾਰਕੁੰਨ ਅਰਵਿੰਦ ਸ਼ਰਮਾ ਨੇ ਇਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਧਿਆਨ ’ਚ ਲਿਆਂਦਾ ਸੀ, ਜਿਸ ਵਿਚ ਜਨਹਿੱਤ ਸੁਣਵਾਈ ਦੀ ਬੇਨਤੀ ਕੀਤੀ ਗਈ ਸੀ। ਦਿਲਬਾਗ ਸਿੰਘ, ਸੀਨੀਅਰ ਸਹਾਇਕ ਅਤੇ ਕਿਰਨਦੀਪ, ਸੀਨੀਅਰ ਸਹਾਇਕ, ਈ-2 ਸ਼ਾਖਾ, ਓ. ਐੱਲ. ਓ., ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਅਤੇ ਇਕ ਰਿਪੋਰਟ ਪੇਸ਼ ਕੀਤੀ, ਜਿਸ ’ਚ ਕਿਹਾ ਗਿਆ ਹੈ ਕਿ ਉਕਤ ਮਾਮਲੇ ’ਚ ਡਿਪਟੀ ਡਾਇਰੈਕਟਰ ਡਾ. ਨਿਧੀ ਕੌਸ਼ਲ, ਸਹਾਇਕ ਡਾਇਰੈਕਟਰ ਡਾ. ਤੇਜਿੰਦਰ ਕੌਰ ਅਤੇ ਡਾ. ਪ੍ਰੀਤੀ ਸਮੇਤ ਡਾ. ਥਾਵੇਰੀ ਦੀ ਇਕ ਕਮੇਟੀ ਬਣਾਈ ਗਈ ਸੀ ਅਤੇ ਉਕਤ ਕਮੇਟੀ ਨੇ ਸੁਝਾਅ ਦਿੱਤੇ ਸਨ ਪਰ ਡਾ. ਮਨਦੀਪ ਕੌਰ ਸਿੱਧੂ ਅਤੇ ਡਾ. ਮੰਜੂ ਨਾਹਰ ਵਿਰੁੱਧ ਕੋਈ ਕਾਰਵਾਈ ਦੀ ਸਿਫ਼ਾਰਸ਼ ਨਹੀਂ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਆਪ' ਵਿਧਾਇਕ ਨਾਲ ਵਾਪਰਿਆ ਸੜਕ ਹਾਦਸਾ! ਸ਼ਰਾਬ ਦੀ ਲੋਰ 'ਚ ਕਾਰ ਚਾਲਕ ਨੇ ਮਾਰੀ ਟੱਕਰ
ਦੂਜੇ ਪਾਸੇ, ਸਿਵਲ ਸਰਜਨ ਲੁਧਿਆਣਾ ਵਲੋਂ 15 ਅਪ੍ਰੈਲ 2024 ਨੂੰ ਇਕ ਪੱਤਰ ਪ੍ਰਾਪਤ ਹੋਇਆ, ਜਿਸ ’ਚ 18 ਜੁਲਾਈ 2024 ਨੂੰ ਇਕ ਪੱਤਰ ਵੀ ਸ਼ਾਮਲ ਸੀ, ਜਿਸ ’ਚ ਡਾ. ਮਨਦੀਪ ਸਿੱਧੂ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ, ਭਗਵਾਨ ਮਹਾਵੀਰ ਸਿਵਲ ਹਸਪਤਾਲ, ਲੁਧਿਆਣਾ ਅਤੇ ਡਾ. ਮੰਜੂ ਨਾਹਰ, ਈ. ਐੱਮ. ਓ. ਵਿਰੁੱਧ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਨੂੰ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ। ਹਾਲਾਂਕਿ, ਮਨੁੱਖੀ ਅਧਿਕਾਰ ਕਮਿਸ਼ਨ ਤੋਂ ਇਸ ਤੱਥ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਹਾ ਗਿਆ ਕਿ ਡਾ. ਮਨਦੀਪ ਕੌਰ ਸਿੱਧੂ ਅਤੇ ਡਾ. ਮੰਜੂ ਨਾਹਰ ਵਿਰੁੱਧ ਕੋਈ ਕਾਰਵਾਈ ਦੀ ਸਿਫ਼ਾਰਸ਼ ਨਹੀਂ ਕੀਤੀ ਗਈ।
ਹਥਿਆਰਾਂ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, ਤੀਜਾ ਫਰਾਰ
NEXT STORY