ਗੁਰਦਾਸਪੁਰ (ਵਿਨੋਦ)- ਮੁੰਡੇ ਵੱਲੋਂ ਪੈਸੇ ਲਾ ਕੇ ਕੁੜੀ ਨੂੰ ਵਿਦੇਸ਼ ਭੇਜਣਾ ਤੇ ਫ਼ਿਰ ਕੁੜੀ ਵੱਲੋਂ ਵਿਦੇਸ਼ ਜਾਂਦਿਆਂ ਕੁੜੀ ਵੱਲੋਂ ਮੁੱਕਰ ਜਾਣ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਆਹ ਤੋਂ ਪਹਿਲਾਂ ਹੀ ਦੋਹਾਂ ਪਰਿਵਾਰਾਂ ਵਿਚਾਲੇ ਗੱਲਬਾਤ ਹੋਈ ਸੀ ਕਿ ਉਹ ਕੁੜੀ ਨੂੰ ਸਟੱਡੀ ਵੀਜ਼ੇ 'ਤੇ ਯੂ.ਕੇ. ਭੇਜਣਗੇ ਤੇ ਉਹ ਉੱਥੋਂ ਮੁੰਡੇ ਨੂੰ ਸਪਾਊਸ ਵੀਜ਼ੇ 'ਤੇ ਯੂ.ਕੇ. ਬੁਲਾ ਲਵੇਗੀ। ਪਰ ਵਿਦੇਸ਼ ਜਾ ਕੇ ਕੁੜੀ ਆਪਣੇ ਵਾਅਦੇ ਤੋਂ ਮੁੱਕਰ ਗਈ, ਜਿਸ ਮਗਰੋਂ ਪਤੀ ਨੇ ਅੱਕ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ! ਮੀਂਹ-ਹਨੇਰੀ ਦੀ ਵੀ ਸੰਭਾਵਨਾ; ਵਿਭਾਗ ਵੱਲੋਂ ਅਲਰਟ ਜਾਰੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਸੋਮ ਲਾਲ ਨੇ ਦੱਸਿਆ ਕਿ ਬਾਨੂੰ ਵਰਮਾ ਪੁੱਤਰ ਰਾਕੇਸ਼ ਕੁਮਾਰ ਵਾਸੀ ਗੁਰਦਾਸਪੁਰ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ ਸਾਲ 2023 ਵਿਚ ਅਲੀਸ਼ਾ ਭਗਤ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾ ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋਈ ਸੀ, ਕਿ ਵਿਆਹ ਤੋਂ ਬਾਅਦ ਅਲੀਸ਼ਾ ਸਟੱਡੀ ਵੀਜ਼ੇ ’ਤੇ ਯੂ.ਕੇ. ਜਾਵੇਗੀ ਅਤੇ ਜਿੰਨੇ ਵੀ ਪੈਸੇ ਲੱਗਣਗੇ, ਦੋਵੇਂ ਪਰਿਵਾਰ ਅੱਧੇ-ਅੱਧੇ ਲਗਾਉਣਗੇ ਅਤੇ ਯੂ.ਕੇ. ਪਹੁੰਚਣ ਤੋਂ ਬਾਅਦ ਅਲੀਸ਼ਾ ਭਗਤ ਆਪਣੇ ਪਤੀ ਬਾਨੂੰ ਵਰਮਾ ਨੂੰ ਸਪਾਊਸ ਵੀਜ਼ੇ 'ਤੇ ਯੂ.ਕੇ ਬੁਲਾ ਲਵੇਗੀ। ਬਾਨੂੰ ਵਰਮਾ ਵੱਲੋਂ 14-15ਲੱਖ ਰੁਪਏ ਖਰਚ ਕੇ ਅਲੀਸ਼ਾ ਭਗਤ ਨੂੰ ਯੂ.ਕੇ ਭੇਜਿਆ ਸੀ, ਪਰ ਅਲੀਸ਼ਾ ਭਗਤ ਨੇ ਵਿਦੇਸ਼ ਯੂ.ਕੇ ਪਹੁੰਚ ਕੇ ਆਪਣੀ ਮਾਤਾ ਆਸ਼ਾ ਰਾਣੀ ਅਤੇ ਪਿਤਾ ਇੰਦਰਜੀਤ ਭਗਤ ਨਾਲ ਇਕ ਸਲਾਹ ਹੋ ਕੇ ਉਸ ਦਾ ਸਪਾਊਸ ਵੀਜ਼ਾ ਨਹੀਂ ਲਗਵਾਇਆ।
ਇਹ ਖ਼ਬਰ ਵੀ ਪੜ੍ਹੋ - '6 ਘੰਟਿਆਂ ਤਕ Toilet ਦੀ ਵੀ ਇਜਾਜ਼ਤ ਨਹੀਂ, ਕੋਸ਼ਿਸ਼ ਕਰਨ 'ਤੇ ਹੁੰਦੈ ਲਾਠੀਚਾਰਜ...'
ਬਾਨੂੰ ਵਰਮਾ ਨੇ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਉਸ ਨਾਲ 14-15ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਕਪਤਾਨ ਸਿਟੀ ਪੁਲਸ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਅਲੀਸ਼ਾ ਭਗਤ, ਉਸ ਦੀ ਮਾਤਾ ਆਸ਼ਾ ਰਾਣੀ ਤੇ ਪਿਤਾ ਇੰਦਰਜੀਤ ਭਗਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਜਪੁਰ ਰੋਡ ’ਤੇ ਗੁੰਡਾਗਰਦੀ : ਮੋਟਰਸਾਈਕਲ ਸਵਾਰ 2 ਲੋਕਾਂ ਦੀ ਕੁੱਟਮਾਰ ਕਰ ਕੇ ਨਕਦੀ ਤੇ ਘੜੀ ਲੁੱਟੀ
NEXT STORY