ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)- ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆਈ ਪਤਨੀ ਨੇ ਬੀਤੀ ਦੇਰ ਸ਼ਾਮ ਰਿਵਾਲਵਰ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਗੰਭੀਰ ਹਾਲਤ ਵਿਚ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਨੇਹਾ ਸੋਨੀ ਉਰਫ ਨੈਨਸੀ ਦੇ ਪਿਤਾ ਰਾਜਕੁਮਾਰ, ਮਾਤਾ ਨੀਲਮ ਸੋਨੀ, ਭਰਾ ਰਾਹੁਲਬੀੜ ਨੇ ਸਥਾਨਕ ਪ੍ਰੈੱਸ ਭਵਨ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬਲਾਚੌਰ ਸ਼ਹਿਰ ਦੇ ਰਹਿਣ ਵਾਲੇ ਹਨ ਤੇ ਤਕਰੀਬਨ 8 ਸਾਲ ਪਹਿਲਾਂ ਉਨ੍ਹਾਂ ਆਪਣੀ ਬੇਟੀ ਨੇਹਾ ਸੋਨੀ ਉਰਫ ਨੈਨਸੀ ਦਾ ਵਿਆਹ ਸ੍ਰੀ ਅਨੰਦਪੁਰ ਸਾਹਿਬ ਵਾਸੀ ਤਜਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਸੁਰਜੀਤ ਸਿੰਘ ਨਾਲ ਬੜੇ ਚਾਵਾਂ ਨਾਲ ਕੀਤਾ ਸੀ ਤੇ ਵਿਆਹ ਤੋਂ ਬਾਅਦ ਸਾਡੀ ਲੜਕੀ ਦੇ ਘਰ ਦੋ ਲੜਕੇ ਪੈਦਾ ਹੋਏ, ਜਿਨ੍ਹਾਂ ਦੀ ਉਮਰ ਇਸ ਸਮੇਂ ਇਕ ਦੀ ਸੱਤ ਸਾਲ ਅਤੇ ਇਕ ਦੀ ਪੰਜ ਸਾਲ ਹੈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਕੱਲ ਸ਼ਾਮ ਨੂੰ ਸਾਡੇ ਜਵਾਈ ਤਜਿੰਦਰ ਸਿੰਘ ਦਾ ਸਾਨੂੰ ਫੋਨ ਆਇਆ ਕਿ ਮੈਂ ਪਰਿਆਗਰਾਜ ਜਾ ਰਿਹਾ ਹਾਂ ਤੇ ਪਿੱਛੋਂ ਤੁਹਾਡੀ ਲੜਕੀ ਨੈਨਸੀ ਘਰ ਵਿਚ ਪੌੜੀਆਂ ਵਿਚੋਂ ਡਿੱਗ ਗਈ ਹੈ ਅਤੇ ਸੀਰੀਅਸ ਹੈ ਤੇ ਮੇਰੇ ਘਰ ਦੇ ਮੈਂਬਰ ਉਸ ਨੂੰ ਗੰਭੀਰ ਹਾਲਤ ਵਿਚ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਲੈ ਕੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਸਭ ਕੁਝ ਸੁਣ ਕੇ ਉਨ੍ਹਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਤੇ ਜਦੋਂ ਉਨ੍ਹਾਂ ਸਭ ਕੁਝ ਪਤਾ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਲੜਕੀ ਪੌੜੀਆਂ ਵਿਚੋਂ ਨਹੀਂ ਗਿਰੀ ਸਗੋਂ ਉਸ ਨੇ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ ਹੈ।
ਉਨ੍ਹਾਂ ਦੱਸਿਆ ਕਿ ਉਹ ਸਾਰਾ ਪਰਿਵਾਰ ਤੁਰੰਤ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਪਹੁੰਚਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੋਲੀ ਸਿਰ ਵਿਚੋਂ ਹੋ ਕੇ ਦੂਜੇ ਪਾਸਿਓਂ ਨਿਕਲ ਗਈ ਹੈ ਅਤੇ ਤੁਹਾਡੀ ਲੜਕੀ ਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੈ। ਉਨ੍ਹਾਂ ਦੱਸਿਆ ਕਿ ਅਸੀਂ ਕੁਝ ਮੈਂਬਰ ਅੱਜ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਅਤੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ ਜਿਸ ਕਮਰੇ ਵਿਚ ਸਾਡੀ ਲੜਕੀ ਨੇ ਆਪਣੇ-ਆਪ ਨੂੰ ਗੋਲੀ ਮਾਰੀ ਸੀ ਉਸ ਕਮਰੇ ਦੀ ਪੁਲਸ ਨੇ ਜਦੋਂ ਤਲਾਸ਼ੀ ਲਈ ਤਾਂ ਨੈਨਸੀ ਵੱਲੋਂ ਲਿਖਿਆ ਹੋਇਆ ਸੁਸਾਈਡ ਨੋਟ ਬਰਾਮਦ ਹੋਇਆ ਹੈ ਜਿਸ ਵਿਚ ਉਸ ਨੇ ਆਪਣੇ ਪਤੀ ਤਜਿੰਦਰ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਨਾਜਾਇਜ਼ ਸਬੰਧਾਂ ਬਾਰੇ ਸਪਸ਼ਟ ਤੌਰ ’ਤੇ ਲਿਖਿਆ ਹੈ ਅਤੇ ਆਪਣੀ ਮੌਤ ਲਈ ਵੀ ਸਿਰਫ ਉਸਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਾਡੇ ਜਵਾਈ ਤਜਿੰਦਰ ਸਿੰਘ ਉਰਫ ਪ੍ਰਿੰਸ ਨੇ ਸਾਡੀ ਲੜਕੀ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਅਸੀਂ ਕਈ ਵਾਰ ਆਪਣੇ ਜਵਾਈ ਨੂੰ ਸਮਝਾਇਆ ਪਰ ਉਹ ਸਾਡੀ ਕੁੜੀ ਨੂੰ ਮਾਰਨ ਕੁੱਟਣ ਤੋਂ ਨਹੀਂ ਹਟਿਆ।
ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਸਾਡੀ ਲੜਕੀ ਨੂੰ ਪਤਾ ਚੱਲਿਆ ਕਿ ਤਜਿੰਦਰ ਸਿੰਘ ਦੇ ਕਿਸੇ ਹੋਰ ਲੜਕੀ ਨਾਲ ਵੀ ਨਜਾਇਜ਼ ਸੰਬੰਧ ਹਨ ਤਾਂ ਸਾਡੀ ਬੇਟੀ ਨੇ ਆਪਣੇ ਪਤੀ ਨੂੰ ਇਹ ਸਭ ਕੁਝ ਨਾ ਕਰਨ ਲਈ ਬਹੁਤ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਾਡਾ ਜਵਾਈ ਭੁਪਿੰਦਰ ਸਿੰਘ ਬਹੁਤ ਜ਼ਿਆਦਾ ਨਸ਼ੇ ਕਰਨ ਦਾ ਆਦੀ ਹੈ ਅਤੇ ਨਸ਼ੇ ਵਿਚ ਸਾਡੀ ਕੁੜੀ ਨੂੰ ਬਹੁਤ ਮਾਰਦਾ ਕੁੱਟਦਾ ਸੀ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਸਾਡਾ ਜਵਾਈ ਬਲਾਚੌਰ ਸਾਡੇ ਘਰ ਆਉਂਦਾ ਸੀ ਤਾਂ ਉਹ ਸਾਡੇ ਸਾਹਮਣੇ ਹੀ ਨਸ਼ੇ ਕਰਨ ਲੱਗ ਪੈਂਦਾ ਸੀ ਜਿਸ ਕਾਰਨ ਅਸੀਂ ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਪਿਛਲੇ ਤਕਰੀਬਨ ਚਾਰ ਕੁ ਮਹੀਨਿਆਂ ਤੋਂ ਉਸ ਨੂੰ ਬੁਲਾਉਣਾ ਵੀ ਬੰਦ ਕਰ ਦਿੱਤਾ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੇ ਜਵਾਈ ਤਜਿੰਦਰ ਸਿੰਘ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਸ ਸਮੇਂ ਉਨ੍ਹਾਂ ਦੇ ਨਾਲ ਲੜਕੀ ਦੇ ਤਾਇਆ ਤਰਸੇਮ ਲਾਲ, ਤਾਈ ਕੰਚਨ ਸੋਨੀ, ਅਸ਼ੋਕ ਕੁਮਾਰ ਸੇਠੀ, ਸੁਖਵਿੰਦਰ ਪਾਲ, ਐਡਵੋਕੇਟ ਗੁਰਵਿੰਦਰ ਸਿੰਘ ਸੈਣੀ ਅਤੇ ਮਦਨ ਗੋਪਾਲ ਸੈਣੀ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਦਿਲ ਦਹਿਲਾਉਣ ਵਾਲੀ ਵਾਰਦਾਤ, ਘਰ ਅੰਦਰ ਵੜ ਕੇ ਗੋਲ਼ੀਆਂ ਨਾਲ ਭੁੰਨਿਆ ਮੁੰਡਾ
NEXT STORY