ਜਲੰਧਰ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ, ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਪੰਜਾਬ 'ਚ ਅੱਜ ਦੂਜੇ ਦਿਨ ਵੀ ਵੱਡੇ ਪੱਧਰ 'ਤੇ ਕੋਰੋਨਾ ਕਾਰਣ ਮੌਤਾਂ ਹੋਈਆਂ ਹਨ, ਅੱਜ 73 ਲੋਕਾਂ ਦੀ ਜਾਨ ਕੋਰੋਨਾ ਕਾਰਣ ਗਈ ਹੈ। ਹਾਲਾਂਕਿ ਬੀਤੇ ਦਿਨ 106 ਤੋਂ ਵੱਧ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਸੀ। ਸੂਬੇ 'ਚ ਅੱਜ ਕੋਰੋਨਾ ਦੇ 1527 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਪੰਜਾਬ 'ਚ ਕੁੱਲ 1,690 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਚੁਕੀ ਹੈ। ਉਥੇ ਹੀ ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅੱਜ ਸਭ ਤੋਂ ਵੱਧ 18 ਮੌਤਾਂ ਲੁਧਿਆਣਾ ਜ਼ਿਲ੍ਹੇ 'ਚ ਹੋਈਆਂ ਹਨ।
ਇਸ ਤੋਂ ਇਲਾਵਾ ਕਪੂਰਥਲਾ 'ਚ 10, ਜਲੰਧਰ 'ਚ 7, ਪਟਿਆਲਾ/ ਮੋਗਾ ਤੇ ਫਿਰੋਜ਼ਪੁਰ 'ਚ 5-5, ਅੰਮ੍ਰਿਤਸਰ 'ਚ 4 ਤੇ ਰੋਪੜ 'ਚ 3, ਸੰਗਰੂਰ/ਗੁਰਦਾਸਪੁਰ ਤੇ ਹੁਸ਼ਿਆਰਪੁਰ 'ਚ 2-2, ਫਰੀਦਕੋਟ ਤੇ ਫਤਿਹਗੜ੍ਹ ਸਾਹਿਬ 'ਚ 2-2, ਬਠਿੰਡਾ/ਫਾਜ਼ਿਲਕਾ ਤੇ ਮੋਹਾਲੀ 'ਚ 1-1, ਸ੍ਰੀ ਮੁਕਤਸਰ ਸਾਹਿਬ/ ਨਵਾਂਸ਼ਹਿਰ/ਐਸ. ਏ. ਐਸ. ਨਗਰ ਤੇ ਤਰਨਤਾਰਨ 'ਚ 1-1 ਮਰੀਜ਼ਾਂ ਦੀ ਮੌਤ ਅੱਜ ਕੋਰੋਨਾ ਕਾਰਣ ਹੋਈ ਹੈ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY