ਚੰਡੀਗੜ੍ਹ/ਸ਼ਿਮਲਾ (ਯੂ.ਐੱਨ.ਆਈ.,ਦੇਵੇਂਦਰ)- ਪਹਾੜੀ ਸੂਬਿਆਂ ਵਿਚ ਬਰਫਬਾਰੀ ਪਿੱਛੋਂ ਚੱਲਣ ਵਾਲੀਆਂ ਬਰਫੀਲੀਆਂ ਹਵਾਵਾਂ ਕਾਰਣ ਪੰਜਾਬ ਦੇ ਨਾਲ-ਨਾਲ ਉੱਤਰੀ-ਪੱਛਮੀ ਭਾਰਤ ਦੇ ਕਈ ਹਿੱਸੇ ਠੰਡ ਦੀ ਲਪੇਟ ਵਿਚ ਹਨ। ਆਉਂਦੇ 24 ਘੰਟਿਆਂ ਦੌਰਾਨ ਸਵੇਰੇ ਤੇ ਸ਼ਾਮ ਵੇਲੇ ਕਿਤੇ-ਕਿਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਖੇਤਰ ਵਿਚ ਕੁਝ ਥਾਵਾਂ 'ਤੇ ਹਲਕੀ ਵਰਖਾ ਹੋਈ। ਬਰਫੀਲੀਆਂ ਹਵਾਵਾਂ ਕਾਰਣ ਸ਼ੁੱਕਰਵਾਰ ਨੂੰ ਦਿੱਲੀ ਵਿਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : IND v ENG : ਰੂਟ ਦਾ 100ਵਾਂ ਟੈਸਟ ਸੈਂਕੜਾ, ਇੰਗਲੈਂਡ ਮਜ਼ਬੂਤ ਸਿਥਤੀ 'ਚ
ਹਿਮਾਚਲ ਵਿਚ ਭਾਰੀ ਬਰਫਬਾਰੀ ਪਿੱਛੋਂ ਉੱਚੇ ਇਲਾਕਿਆਂ ਵਿਚ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ ਹੈ। ਉਥੋਂ ਦੇ ਲੋਕਾਂ ਦੀ ਲਾਈਫ-ਲਾਈਨ ਕਹੇ ਜਾਣ ਵਾਲੇ ਚਾਰ ਨੈਸ਼ਨਲ ਹਾਈਵੇਜ਼ ਸਮੇਤ 834 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਸੂਬੇ ਵਿਚ ਸ਼ੁੱਕਰਵਾਰ ਨੂੰ 550 ਤੋਂ ਵੱਧ ਰੂਟਾਂ 'ਤੇ 10 ਸੇਵਾਵਾਂ ਠੱਪ ਰਹੀਆਂ। ਇਸ ਕਾਰਣ ਸ਼ਿਮਲਾ, ਕਿੰਨੌਰ, ਲਾਹੌਲ ਸਪਿਤੀ, ਮੰਡੀ, ਕੁੱਲੂ, ਸੋਲਨ ਅਤੇ ਸਿਰਮੌਰ ਜ਼ਿਲਿਆਂ ਦੇ ਕਈ ਉੱਚੇ ਇਲਾਕਿਆਂ ਵਿਚ ਦੁੱਧ, ਡਬਲ ਰੋਟੀ, ਦਹੀ ਤੇ ਸਬਜ਼ੀਆਂ ਆਦਿ ਦੀ ਸਪਲਾਈ ਨਹੀਂ ਹੋ ਸਕੀ।
ਇਹ ਵੀ ਪੜ੍ਹੋ :ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
ਹਿਮਾਚਲ ਦੇ 2048 ਟਰਾਂਸਫਾਰਮਰ ਠੱਪ ਹੋਣ ਕਾਰਣ ਸੈਂਕੜੇ ਪਿੰਡਾਂ ਵਿਚ ਹਨੇਰਾ ਛਾ ਗਿਆ ਹੈ। ਅਟਲ ਟਨਲ ਨੂੰ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਵਾਦੀ ਵਿਚ ਬੱਦਲ ਛਾਏ ਰਹਿਣ ਕਾਰਣ ਸ਼ੁੱਕਰਵਾਰ ਤਾਪਮਾਨ ਵਿਚ ਕੁਝ ਸੁਧਾਰ ਹੋਇਆ। ਇਹ ਆਮ ਨਾਲੋਂ ਵੱਧ ਗਿਆ। ਉਂਝ ਸਾਰਾ ਦਿਨ ਬਰਫੀਲੀਆਂ ਹਵਾਵਾਂ ਚੱਲਣ ਕਾਰਣ ਠੰਡ ਦਾ ਕਹਿਰ ਜਾਰੀ ਰਿਹਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਕਿਸਾਨ ਅੰਦੋਲਨ ਦੇ 'ਚੱਕਾ ਜਾਮ' 'ਚ ਵੱਡੀ ਗਿਣਤੀ ਵਿਚ ਕਰੇਗੀ ਸਮੂਲੀਅਤ
NEXT STORY