ਜਲੰਧਰ (ਖੁਰਾਣਾ)– ਪੰਜਾਬ 'ਚ ਇਸ ਵਾਰ ਝੋਨੇ ਦੀ ਬਿਜਾਈ ਦਾ ਰਕਬਾ ਕਾਫੀ ਵਧ ਗਿਆ ਹੈ, ਜਿਸ ਕਾਰਨ ਝੋਨੇ ਦੀ ਬੰਪਰ ਫਸਲ ਹੋਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਰਾਈਸ ਮਿੱਲਰਜ਼ ਤੋਂ ਸਾਲ 2024-25 ਲਈ ਝੋਨੇ ਦੀ ਅਲਾਟਮੈਂਟ ਲਈ ਦਸਤਾਵੇਜ਼ ਮੰਗਣੇ ਸ਼ੁਰੂ ਕਰ ਦਿੱਤੇ ਹਨ ਪਰ ਪਤਾ ਲੱਗਾ ਹੈ ਕਿ ਪੰਜਾਬ ਭਰ ਦੇ ਸ਼ੈਲਰ ਮਾਲਕ ਇਸ ਵਾਰ ਝੋਨੇ ਦੀ ਅਲਾਟਮੈਂਟ ਵਿਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਇਸ ਸਮੇਂ ਗੋਦਾਮ ਅਤੇ ਚੌਲਾਂ ਦੀ ਸਪੇਸ ਦੀ ਕਮੀ ਨਾਲ ਜੂਝ ਰਿਹਾ ਹੈ।
ਸੂਬੇ ਦੇ ਗੋਦਾਮ ਚੌਲਾਂ ਨਾਲ ਭਰੇ ਪਏ ਹਨ, ਜਿਨ੍ਹਾਂ ਦੀ ਦੂਜੇ ਸੂਬਿਆਂ ਵਿਚ ਮੂਵਮੈਂਟ ਨਹੀਂ ਹੋ ਰਹੀ। ਸੂਬੇ ਵਿਚ ਅਜੇ ਪਿਛਲੇ ਸਾਲ ਦੀ ਮਿਲਿੰਗ ਦਾ ਵੀ ਕੰਮ ਸਮਾਪਤ ਨਹੀਂ ਹੋਇਆ ਅਤੇ ਇਕ ਅਨੁਮਾਨ ਮੁਤਾਬਕ ਕੁੱਲ 14 ਹਜ਼ਾਰ ਚੌਲਾਂ ਦੀਆਂ ਗੱਡੀਆਂ ਸ਼ੈਲਰ ਮਾਲਕਾਂ ਵੱਲ ਬਕਾਇਆ ਹਨ। ਇਨ੍ਹੀਂ ਦਿਨੀਂ ਬਹੁਤ ਥੋੜ੍ਹਾ ਚੌਲ ਸਪੈਸ਼ਲ ਗੱਡੀਆਂ ਜ਼ਰੀਏ ਦੂਜੇ ਸੂਬਿਆਂ ਵਿਚ ਭੇਜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਜਾਅਲੀ ਬਾਬੇ ਧਾਰਮਿਕ ਸਥਾਨ ਦੇ ਨਾਂ 'ਤੇ ਮੰਗ ਰਹੇ ਸੀ ਪੈਸੇ, ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ 'ਸੇਵਾ'
ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸਾਲ 2023-24 ਵਿਚ ਚੌਲ ਉਦਯੋਗ ਵੱਡੇ ਘਾਟੇ ਵੱਲ ਗਿਆ ਹੈ। ਮਿੱਲਰਜ਼ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣਾ ਪਿਆ ਹੈ। ਸ਼ੈਲਰ ਮਾਲਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਝੋਨੇ ਦੀ ਬਿਜਾਈ ਦੇ ਸਮੇਂ ਹੀ ਸਾਫ਼ ਕਹਿ ਦਿੱਤਾ ਸੀ ਕਿ ਪੀ.ਆਰ. 126 ਕਿਸਮ ਦਾ ਝੋਨਾ ਸ਼ੈਲਰ ਮਾਲਕ ਨਹੀਂ ਚੁੱਕਣਗੇ ਪਰ ਇਸ ਵਾਰ 40 ਤੋਂ 50 ਫੀਸਦੀ ਝੋਨੇ ਦੀ ਬੀਜਾਈ ਪੀ.ਆਰ. ਦੀ ਹੀ ਹੋਈ ਹੈ, ਜੋ ਰਾਈਸ ਮਿੱਲਰਜ਼ ਲਈ ਵੱਡਾ ਜੋਖ਼ਮ ਮੰਨਿਆ ਜਾ ਰਿਹਾ ਹੈ।
ਸ਼ੈਲਰ ਮਾਲਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਅਗਲੇ ਸੀਜ਼ਨ ਵਿਚ 126 ਕਿਸਮ ਦੇ ਝੋਨੇ ਦੀ ਖਰੀਦ ਦਾ ਬਾਈਕਾਟ ਕਰਨਗੇ। ਇਸ ਵਿਚਕਾਰ ਪੰਜਾਬ ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਚੌਲ ਉਦਯੋਗ ਨਾਲ ਸਬੰਧਤ ਆਗੂਆਂ ਤਰਸੇਮ ਸੈਣੀ, ਭਾਰਤ ਭੂਸ਼ਣ ਬਿੱਟਾ, ਗਿਆਨ ਚੰਦ ਭਾਰਦਵਾਜ, ਪਵਨ ਕੁਮਾਰ ਖਰੜ, ਅਸ਼ੋਕ ਵਰਮਾ ਨਕੋਦਰ ਅਤੇ ਬਾਲਕਿਸ਼ਨ ਬਾਲੀ ਆਦਿ ਨੂੰ ਅਪੀਲ ਕੀਤੀ ਕਿ ਸਾਰੇ ਆਗੂ ਮਿਲ ਕੇ ਪੂਰੇ ਪੰਜਾਬ ਦੀ ਜਨਰਲ ਹਾਊਸ ਦੀ ਮੀਟਿੰਗ ਤੁਰੰਤ ਬੁਲਾਉਣ ਅਤੇ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰ ਕੇ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇ ਕਿਉਂਕਿ 1-2 ਆਗੂਆਂ ਦਾ ਸਰਕਾਰ ਨਾਲ ਕੀਤਾ ਗਿਆ ਸਮਝੌਤਾ ਮਿੱਲਰਜ਼ ਸਵੀਕਾਰ ਨਹੀਂ ਕਰਨਗੇ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਹੋ ਗਈ ਵੱਡੀ ਵਾਰਦਾਤ, ਰੱਖੜੀ ਬੰਨ੍ਹਵਾਉਣ ਭੈਣ ਕੋਲ ਆਏ ਭਰਾ ਦਾ ਗੁਆਂਢੀਆਂ ਨੇ ਕਰ'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਉੱਗੀ ਕਤਲ ਮਾਮਲੇ 'ਚ 24 ਘੰਟਿਆਂ 'ਚ 3 ਕੀਤੇ ਗ੍ਰਿਫ਼ਤਾਰ
NEXT STORY