ਬਰਨਾਲਾ/ਮਹਿਲ ਕਲਾਂ (ਵਿਵੇਕ ਸਿੰਧਵਾਨੀ, ਰਵੀ, ਹਮੀਦੀ)- ਬਰਨਾਲਾ ਜ਼ਿਲ੍ਹੇ ’ਚ ਸਵੇਰੇ ਪਈ ਸੰਘਣੀ ਧੁੰਦ ਕਾਰਨ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਵਜੀਦਕੇ ਕਲਾਂ ਪਿੰਡ ਦੇ ਨੇੜੇ ਪੰਜ ਵਾਹਨ ਇਕ-ਦੂਜੇ ਨਾਲ ਟਕਰਾ ਗਏ, ਜਿਸ ’ਚ ਇਕ ਲੈਕਚਰਾਰ ਦੀ ਮੌਤ ਹੋ ਗਈ ਤੇ 6 ਵਿਅਕਤੀ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ ਲੱਗਭਗ 8.30 ਵਜੇ ਹੋਇਆ ਜਦੋਂ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਦੇਖਣ ’ਚ ਮੁਸ਼ਕਿਲ ਹੋ ਰਹੀ ਸੀ।
ਕਿਵੇਂ ਵਾਪਰਿਆ ਹਾਦਸਾ?
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੀ. ਆਰ. ਟੀ. ਸੀ. ਦੇ ਕਪੂਰਥਲਾ ਡਿਪੂ ਦੀ ਇਕ ਬੱਸ, ਜਿਸ ਨੂੰ ਡਰਾਈਵਰ ਸੁਰਿੰਦਰ ਸਿੰਘ ਚਲਾ ਰਹੇ ਸਨ, ਬਠਿੰਡਾ ਤੋਂ ਅੰਮ੍ਰਿਤਸਰ ਜਾ ਰਹੀ ਸੀ। ਵਜੀਦਕੇ ਕਲਾਂ ਦੇ ਨੇੜੇ ਪਹੁੰਚਦੇ ਹੀ ਬੱਸ ਨੇ ਇੱਟਾਂ ਨਾਲ ਭਰੀ ਇਕ ਟਰਾਲੀ ਨੂੰ ਕ੍ਰਾਸ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਬੱਸ ਦੀ ਟਰਾਲੀ ਨਾਲ ਟੱਕਰ ਹੋ ਗਈ। ਇਸ ਅਚਾਨਕ ਹੋਈ ਟੱਕਰ ਕਾਰਨ ਬੱਸ ’ਚ ਸਵਾਰ ਯਾਤਰੀਆਂ ’ਚ ਹੜਕੰਪ ਮਚ ਗਿਆ ਤੇ ਕਈ ਯਾਤਰੀ ਬੱਸ ਤੋਂ ਬਾਹਰ ਨਿਕਲ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ
ਬੱਸ ਦੀ ਟਰਾਲੀ ਨਾਲ ਟੱਕਰ ਹੋਣ ਦੇ ਕੁਝ ਸਮੇਂ ਬਾਅਦ, ਪਿੱਛੋਂ ਆ ਰਹੇ ਇਕ ਟਰਾਲੇ ਨੇ ਸੰਘਣੀ ਧੁੰਦ ਕਾਰਨ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਬੱਸ ਦੇ ਕੋਲ ਖੜ੍ਹੀ ਇਕ ਲੜਕੀ ਟਰਾਲੀ ਦੀ ਲਪੇਟ ’ਚ ਆ ਗਈ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ, ਪਿੱਛੇ ਤੋਂ ਆ ਰਹੀ ਇਕ ਮਾਰੂਤੀ ਸਿਲੇਰੀਓ ਕਾਰ ਅਤੇ ਇਕ ਆਟੋ ਟੈਂਪੂ ਵੀ ਬੱਸ ਅਤੇ ਟਰਾਲੀ ਨਾਲ ਟਕਰਾ ਗਏ, ਜਿਸ ਨਾਲ ਹਾਦਸਾ ਹੋਰ ਵੀ ਗੰਭੀਰ ਹੋ ਗਿਆ।
ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਫਿਲਹਾਲ ਠੀਕ ਹੈ। ਮ੍ਰਿਤਕ ਲੜਕੀ ਦੀ ਪਛਾਣ ਅਨੂਪ੍ਰਿਯਾ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਖੇੜੀ ਕਲਾ ਨੇੜੇ ਸ਼ੇਰਪੁਰ ਵਜੋਂ ਹੋਈ। ਉਹ ਰਾਏਕੋਟ ਦੇ ਇਕ ਕਾਲਜ ਵਿਚ ਲੈਕਚਰਾਰ ਸੀ ਤੇ ਡਿਊਟੀ 'ਤੇ ਜਾ ਰਹੀ ਸੀ।
ਇਹ ਖ਼ਬਰ ਵੀ ਪੜ੍ਹੋ - MLA ਗੁਰਪ੍ਰੀਤ ਗੋਗੀ ਦੀ ਮੌਤ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ
ਪੁਲਸ ਦੀ ਕਾਰਵਾਈ
ਥਾਣਾ ਠੁੱਲੇਵਾਲ ਦੇ ਇੰਚਾਰਜ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸਹੀ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਸਾਨੂੰ ਇਕ ਲੜਕੀ ਦੀ ਮੌਤ ਅਤੇ 6 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਅਸੀਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ’ਚ ਸ਼ਾਮਲ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ। ਹਾਦਸੇ ਕਾਰਨ ਸੜਕ ’ਤੇ ਕੁਝ ਸਮੇਂ ਲਈ ਆਵਾਜਾਈ ਵੀ ਰੁਕੀ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਅਸਲੇ ਸਣੇ 2 ਗ੍ਰਿਫ਼ਤਾਰ, ਮਿਲਿਆ ਪੁਲਸ ਰਿਮਾਂਡ
NEXT STORY