ਚੰਡੀਗੜ੍ਹ (ਰਮਨਦੀਪ ਸੋਢੀ)— ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜਿਥੇ ਵਿਰੋਧੀ ਧਿਰਾਂ ਨੇ ਕਾਂਗਰਸ ਨੂੰ ਘੇਰਨ 'ਚ ਕੋਈ ਕਮੀ ਨਹੀਂ ਛੱਡੀ, ਉਥੇ ਹੀ ਕਾਂਗਰਸੀ ਆਗੂ ਵਲੋਂ ਵੀ ਵਿਰੋਧੀਆਂ 'ਤੇ ਤਿੱਖੇ ਹਮਲੇ ਕਰਦਿਆਂ ਵੱਖ-ਵੱਖ ਮੁੱਦਿਆ 'ਤੇ ਘੇਰਿਆ ਗਿਆ।
ਇਸੇ ਹੰਗਾਮੇ ਦੌਰਾਨ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਬਾਦਲ ਪਰਿਵਾਰ 'ਤੇ ਹੱਲਾ ਬੋਲਦਿਆਂ ਕਿਹਾ ਕਿ ਬਾਦਲ ਨੇ 10 ਸਾਲ ਦੇ ਕਾਰਜਕਾਲ 'ਚ ਪੰਜਾਬ ਨੂੰ ਅਹਿਮਦ ਸ਼ਾਹ ਅਬਦਾਲੀ ਤੋਂ ਵੱਧ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਬਾਦਲ ਪਰਿਵਾਰ ਕੋਲ ਸਿਰਫ 8 ਬੱਸਾਂ ਸਨ ਤੇ ਅੱਜ 350 ਤੋਂ ਵੱਧ ਬੱਸਾਂ ਹਨ। ਸਿਰਫ ਬਿਕਰਮਜੀਤ ਮਜੀਠੀਆ ਕੋਲ ਹੀ 27 ਬੱਸਾਂ ਹਨ। ਕੁਲਜੀਤ ਨਾਗਰਾ ਨੇ ਕੈਪਟਨ ਨੂੰ ਅਕਾਲੀ ਦਲ ਵਲੋਂ ਟ੍ਰਾਂਸਪੋਰਟ ਲਾਅ 'ਚ ਕੀਤੇ ਘਪਲਿਆਂ ਦੀ ਜਾਂਚ ਕਰਨ ਦੀ ਅਪੀਲ ਵੀ ਕੀਤੀ ਸੀ। ਕੈਪਟਨ ਨੇ ਜਾਂਚ ਕਰਵਾਉਣ ਦੀ ਮੰਗ 'ਤੇ ਹਾਮੀ ਭਰਦਿਆਂ ਨਵੀਂ ਟ੍ਰਾਂਸਪੋਰਟ ਪਾਲਸੀ ਲਿਆਉਣ ਦੀ ਗੱਲ ਵੀ ਕਹੀ। ਸ਼ੁੱਕਵਾਰ ਦੇ ਬਜਟ ਸੈਸ਼ਨ 'ਚ ਅਕਾਲੀ ਦਲ ਦੇ ਹੰਗਾਮੇ ਦੇ ਜਵਾਬ 'ਚ ਕਾਂਗਰਸ ਨੇ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਮੁੱਦੇ 'ਤੇ ਬਹਿਸਬਾਜੀ ਕੀਤੀ।
ਸੰਤੁਲਨ ਵਿਗੜਨ 'ਤੇ ਨਹਿਰ 'ਚ ਡਿਗਦੀ ਬੱਸ ਵਾਲ-ਵਾਲ ਬਚੀ
NEXT STORY