ਮੋਗਾ (ਗੋਪੀ ਰਾਊਕੇ, ਆਜ਼ਾਦ): ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ ਦਿਨਕਰ ਗੁਪਤਾ ਵੱਲੋਂ ਸੂਬੇ ਭਰ ਦੇ ਥਾਣਿਆਂ ਵਿਚ ਲੋਕਲ ਰੈਂਕ ਵਾਲੇ ਸਬ ਇੰਸਪੈਕਟਰਾਂ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਤਬਦੀਲ ਕਰਨ ਦੇ ਜਾਰੀ ਕੀਤੇ ਆਦੇਸ਼ਾਂ ਮਗਰੋਂ ਮੋਗਾ ਜ਼ਿਲ੍ਹੇ ਦੇ 5 ਥਾਣਾ ਮੁਖੀਆਂ ਦੇ ਜ਼ਿਲ੍ਹਾ ਪੁਲਸ ਮੁਖੀ ਹਰਮਨਬੀਰ ਸਿੰਘ ਗਿੱਲ ਵੱਲੋਂ ਤਬਾਦਲੇ ਕੀਤੇ ਗਏ ਹਨ।
ਇਹ ਵੀ ਪੜ੍ਹੋ: 7 ਸਾਲ ਪਹਿਲਾਂ 'ਹੁਣੇ ਆਇਆ' ਕਹਿ ਕੇ ਘਰੋਂ ਗਏ ਭਰਾ ਦਾ ਅੱਜ ਵੀ ਭੈਣ ਕਰ ਰਹੀ ਹੈ ਇੰਤਜ਼ਾਰ
ਜ਼ਿਕਰਯੋਗ ਹੈ ਕਿ ਡੀ. ਜੀ. ਪੀ. ਪੰਜਾਬ ਵੱਲੋਂ ਜਾਰੀ ਪੱਤਰ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ। ਰੈਗੂਲਰ ਸਬ-ਇੰਸਪੈਕਟਰ ਤੋਂ ਘੱਟ ਕੋਈ ਵੀ ਮੁਲਾਜ਼ਮ ਥਾਣਾ ਮੁਖੀ ਨਹੀਂ ਲੱਗੇਗਾ ਅਤੇ ਹਥਿਆਰਬੰਦ ਬਟਾਲੀਅਨ ਦੇ ਕਿਸੇ ਵੀ ਅਧਿਕਾਰੀ ਕੋਲ ਥਾਣਾ ਮੁਖੀ ਦਾ ਅਹੁੱਦਾ ਨਹੀਂ ਹੋਵੇਗਾ। ਜ਼ਿਲ੍ਹਾ ਪੁਲਸ ਮੋਗਾ ਵਲੋਂ ਕੋਟ ਈਸੇ ਖਾਂ ਦੇ ਥਾਣਾ ਮੁਖੀ ਲਖਵਿੰਦਰ ਕੌਰ ਦੀ ਥਾਂ ’ਤੇ ਜਸਵੰਤ ਸਿੰਘ ਨੂੰ ਮੁੱਖ ਅਫ਼ਸਰ ਲਗਾਇਆ ਹੈ, ਜਦੋਂਕਿ ਥਾਣਾ ਬਾਘਾਪੁਰਾਣਾ ਦੇ ਮੁਖੀ ਹਰਮਨਜੀਤ ਸਿੰਘ ਦਾ ਤਬਾਦਲਾ ਕਰ ਕੇ ਸਬ-ਇੰਸਪੈਕਟਰ ਵੀਰਪਾਲ ਕੌਰ ਨੂੰ ਥਾਣਾ ਮੁਖੀ ਲਗਾਇਆ ਹੈ।
ਇਹ ਵੀ ਪੜ੍ਹੋ: ਡੇਰਾ ਮੁਖੀ ਲਈ ਕੀਤੀ ਅਰਦਾਸ ਦੇ ਮਾਮਲੇ 'ਚ ਨਵਾਂ ਮੋੜ, ਹੁਣ ਭਾਜਪਾ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ
ਇਸੇ ਤਰ੍ਹਾਂ ਹੀ ਐੱਸ. ਆਈ. ਇਕਬਾਲ ਸਿੰਘ ਨੂੰ ਥਾਣਾ ਸਮਾਲਸਰ ਦਾ ਮੁਖੀ ਲਗਾਇਆ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਥਾਣਾ ਮੁਖੀਆ ਦੀ ਲੋਕਲ ਰੈਂਕ ਕਰ ਕੇ ਬਦਲੀ ਕੀਤੀ ਗਈ ਹੈ। ਇਸ ਤੋਂ ਇਲਾਵਾ ਥਾਣਾ ਮਹਿਣਾ ਦੇ ਮੁਖੀ ਕੋਮਲਪ੍ਰੀਤ ਸਿੰਘ ਨੂੰ ਥਾਣਾ ਫਹਿਤਗੜ੍ਹ ਪੰਜਤੂਰ ਅਤੇ ਗੁਰਜਿੰਦਰਪਾਲ ਸਿੰਘ ਨੂੰ ਥਾਣਾ ਮੁਖੀ ਮਹਿਣਾ ਲਗਾਇਆ ਗਿਆ ਹੈ। ਡਾਇਰੈਕਟਰ ਜਨਰਲ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਸ ’ਤੇ ਹੋਰ ਉੱਚ ਅਧਿਕਾਰੀ ਆਪਣੇ ਨਾਲ ਜ਼ਿਲ੍ਹਿਆਂ ਦੀ ਬਦਲੀ ਵੇਲੇ ਹੁਣ ਰੈਗੂਲਰ ਅਫ਼ਸਰਾਂ ਤੋਂ ਬਿਨਾਂ ਲੋਕਲ ਰੈਂਕ ਵਾਲੇ ਅਫ਼ਸਰਾਂ ਨੂੰ ਨਾਲ ਨਹੀਂ ਲਿਜਾ ਸਕਣਗੇ।
ਇਹ ਵੀ ਪੜ੍ਹੋ: ਡੇਰਾ ਪ੍ਰੇਮੀਆਂ ਦੇ ਹੈਰਾਨੀਜਨਕ ਪ੍ਰਗਟਾਵੇ, ਭਡ਼ਕਾਊ ਪੋਸਟਰ ਲਿਖਣ ਅਤੇ ਲਾਉਣ ਤੋਂ ਇਲਾਵਾ ਕਬੂਲੇ ਕਈ ਸੱਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)
NEXT STORY