ਤਰਨਤਾਰਨ, ਪੱਟੀ (ਰਮਨ, ਸੌਰਭ) - ਪੱਟੀ ਸ਼ਹਿਰ ਦੇ ਨਦੋਹਰ ਚੌਕ ਨੇੜੇ ਪੱਟੀ ਵਾਸੀ ਅਮਨ ਫੌਜੀ ਅਤੇ ਪ੍ਰਭਜੀਤ ਸਿੰਘ ਪੂਰਨ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਇਕ ਹੋਰ ਨੌਜਵਾਨ ਦਿਲਬਾਗ ਸਿੰਘ ਸ਼ੇਰਾ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਇਹ ਵਾਰਦਾਤ ਅੱਜ ਸਵੇਰੇ 6 ਵਜੇ ਦੀ ਦੱਸੀ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਮੌਕੇ ’ਤੇ ਪੁੱਜੇ ਡੀ.ਐੱਸ.ਪੀ. ਕੁਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਪੰਜ ਨੌਜਵਾਨ ਨਦੋਹਰ ਚੌਕ ਨਜਦੀਕ ਸਥਿਤ ਪੀਰ ਬਾਬਾ ਬਹੋਲ ਸ਼ਾਹ ਦੀ ਦਰਗਾਹ ’ਤੇ ਮੱਥਾ ਟੇਕਣ ਆਏ ਸਨ ਤਾਂ ਅਚਾਨਕ ਸਵਿਫਟ ਡਿਜਾਇਰ ਕਾਰ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਇਸ ਹਮਲੇ ’ਚ ਅਮਨਦੀਪ ਸਿੰਘ ਫੌਜੀ ਪੁੱਤਰ ਬਲਬੀਰ ਸਿੰਘ ਅਤੇ ਪ੍ਰਦੀਪ ਸਿੰਘ ਪੂਰਨ ਪੁੱਤਰ ਅਮਰ ਸਿੰਘ ਵਾਸੀ ਪੱਟੀ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦਿਲਬਾਗ ਸਿੰਘ ਸ਼ੇਰਾ ਪੁੱਤਰ ਤਰਸੇਮ ਸਿੰਘ ਬਿੱਟੂ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ’ਚ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ, ਜਦਕਿ ਹਰਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਤੇ ਗੁਰਜੰਟ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ।
ਪੜ੍ਹੋ ਇਹ ਵੀ ਖਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

ਇਸ ਮੌਕੇ ’ਤੇ ਡੀ.ਐੱਸ.ਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਪਤਾ ਲੱਗਾ ਹੈ ਕਿ ਇਸ ਘਟਨਾ ਵਿੱਚ 9 ਐੱਮ.ਐੱਮ ਦਾ ਪਿਸਟਲ ਵਰਤਿਆ ਗਿਆ ਹੈ। ਪੁਲਸ ਵੱਲੋਂ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਨਾਲ ਪੱਟੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ

ਅਵਾਰਾ ਕੁੱਤਿਆਂ ਦਾ ਕਹਿਰ, 5 ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਵੱਢਿਆ, ਬਚਾਉਣ ਦੀ ਕੋਸ਼ਿਸ਼ 'ਚ ਮਾਂ-ਪਿਓ ਵੀ ਜ਼ਖਮੀ
NEXT STORY