ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਤਰਨਤਾਰਨ ਵਿਖੇ ਬਿਜਲੀ ਰਹੇਗੀ ਬੰਦ
ਤਰਨਤਾਰਨ/ਸੁਰ ਸਿੰਘ (ਗੁਰਪ੍ਰੀਤ ਢਿੱਲੋਂ)-ਸਬ ਡਿਵੀਜ਼ਨ ਸੁਰ ਸਿੰਘ ਪਾਵਰਕਾਮ ਦੇ ਐੱਸ. ਡੀ. ਓ. ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਗੱਗੋਬੂਹਾ ਤੋਂ ਚੱਲਦੇ ਸਾਰੇ ਫੀਡਰ ਜ਼ਰੂਰੀ ਮੁਰੰਮਤ ਕਾਰਨ 23 ਜਨਵਰੀ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।
ਪਾਵਨ ਸਰੂਪਾਂ ਸਬੰਧੀ ਗਲਤ ਬਿਆਨਬਾਜ਼ੀ CM ਮਾਨ ਦੀ ਨਾਸਤਿਕਤਾ ਦੀ ਨਿਸ਼ਾਨੀ: ਸੁਖਪਾਲ ਖਹਿਰਾ
ਮੋਗਾ ਵਿਖੇ ਨਿਹਾਲ ਸਿੰਘ ਵਾਲਾ 'ਚ ਬਿਜਲੀ ਸਪਲਾਈ ਰਹੇਗੀ ਬੰਦ
ਨਿਹਾਲ ਸਿੰਘ ਵਾਲਾ (ਗੁਪਤਾ)-66 ਕੇ. ਵੀ. ਸ/ਸ ਗਰਿੱਡ ਪੱਤੋਂ ਹੀਰਾ ਸਿੰਘ ਤੋਂ ਚਲਦੇ 11 ਕੇ. ਵੀ. ਰਾਧਾ ਕਿਸ਼ਨ ਅਰਬਨ ਅਤੇ 11 ਕੇ. ਵੀ. ਦਾਣਾ ਮੰਡੀ ਅਰਬਨ ਫੀਡਰ ਦੀ ਬਿਜਲੀ ਸਪਲਾਈ ਮਿਤੀ 24-01-2026 ਨੂੰ ਜ਼ਰੂਰੀ ਮੈਨਟੀਨੈਸ ਲਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ, ਇਸ ਦੀ ਜਾਣਕਾਰੀ ਐੱਸ. ਡੀ. ਓ. ਕਿਰਪਾਲ ਸਿੰਘ ਪੱਤੋਂ ਹੀਰਾ ਸਿੰਘ ਤੇ ਇੰਜੀ. ਰਾਜੇਸ਼ ਕੁਮਾਰ ਜੇ. ਈ. ਪੱਤੋਂ ਹੀਰਾ ਸਿੰਘ ਵੱਲੋਂ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਦੀ ਦੁਕਾਨ 'ਤੇ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਬਜ਼ੁਰਗ ਦਾ ਕੀਤਾ ਕਤਲ, ਤੇ ਫਿਰ...
ਨਵਾਂਸ਼ਹਿਰ ਵਿਚ ਬਿਜਲੀ ਸਪਲਾਈ ਬੰਦ ਰਹੇਗੀ
ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਿਵੀਜ਼ਨ, ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਭਲਕੇ ਨਵਾਂਸ਼ਹਿਰ ਦੇ 66 ਕੇ. ਵੀ. ਸਬ-ਸਟੇਸ਼ਨ ਤੋਂ ਚੱਲਦੇ ਬਰਨਾਲਾ ਗੇਟ ਫੀਡਰ ’ਤੇ ਜ਼ਰੂਰੀ ਮੁਰੰਮਤ ਹੋਣ ਕਰਕੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਰਕੇ ਹੇਠ ਲਿਖੇ ਖੇਤਰ ਪ੍ਰਭਾਵਿਤ ਹੋਣਗੇ, ਜਿਵੇਂ ਕਿ ਗੁਰੂ ਅੰਗਦ ਨਗਰ, ਆਈ. ਵੀ. ਵਾਈ. ਹਸਪਤਾਲ, ਨਿਊ ਕੋਰਟ ਕੰਪਲੈਕਸ, ਸ਼ਿਵਾਲਿਕ ਐਨਕਲੇਵ, ਪ੍ਰਿੰਸ ਐਨਕਲੇਵ, ਰਣਜੀਤ ਨਗਰ, ਛੋਕਰਾ ਮੁਹੱਲਾ, ਮੇਹਿਲਾ ਕਾਲੋਨੀ, ਗੁਰੂ ਨਾਨਕ ਨਗਰ, ਜਲੰਧਰ ਕਾਲੋਨੀ, ਬਰਨਾਲਾ ਗੇਟ ਅਤੇ ਇਸ ਫੀਡਰ ਨਾਲ ਚਲਦੇ ਇਲਾਕੇ ਆਦਿ ਬੰਦ ਰਹਿਣਗੇ। ਇਸ ਲਈ ਵਸਨੀਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਵੇਰੇ 10 ਵਜੇ ਤੋਂ ਪਹਿਲਾਂ ਆਪਣੇ ਜ਼ਰੂਰੀ ਕੰਮ ਨਿਪਟਾ ਲਏ ਜਾਣ ਅਤੇ ਬਿਜਲੀ ਸਪਲਾਈ ਲਈ ਵਿਕਲਪਿਕ ਪ੍ਰਬੰਧ ਕਰ ਲਏ ਜਾਣ।
ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ਸੁਲਝਾਉਣ ਲਈ ਦਿੱਲੀ 'ਚ ਮੰਥਨ, ਘੰਟਿਆਂ ਬੱਧੀ ਚੱਲੀ ਅਹਿਮ ਮੀਟਿੰਗ
NEXT STORY