ਮੋਗਾ (ਕਸ਼ਿਸ਼ ਸਿੰਗਲਾ) : ਜਲਾਲਾਬਾਦ ਵਿਚ 7 ਰੁਪਏ ਦੀ ਲਾਟਰੀ ਨੇ ਲਛਮਣ ਪਰਜਾਪਤੀ ਦੀ ਕਿਸਮਤ ਬਦਲ ਦਿੱਤੀ। ਪਹਿਲੀ ਵਾਰ ਲਾਟਰੀ ਖਰੀਦਣ ਵਾਲੇ ਲਛਮਣ ਪਰਜਾਪਤੀ ਨੇ 5 ਲੱਖ ਰੁਪਏ ਦਾ ਇਨਾਮ ਜਿੱਤ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਨਾਮ ਜਿੱਤਣ ਤੋਂ ਬਾਅਦ ਜੱਸਾ ਲਾਟਰੀ ਸਟਾਲ 'ਤੇ ਪਰਜਾਪਤੀ ਦਾ ਮੂੰਹ ਮਿੱਠਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਹੋਇਆਂ ਲਛਮਣ ਪਰਜਾਪਤੀ ਨੇ ਦੱਸਿਆ ਕਿ ਉਸ ਨੇ ਪਹਿਲਾਂ ਕਦੇ ਵੀ ਲਾਟਰੀ ਨਹੀਂ ਖਰੀਦੀ ਸੀ। ਜੱਸਾ ਸਿੰਘ ਜੋ ਉਸ ਦਾ ਕਰੀਬੀ ਮਿੱਤਰ ਹੈ ਨੇ ਕਈ ਦਿਨਾਂ ਤੋਂ ਉਸ ਨੂੰ ਲਾਟਰੀ ਖਰੀਦਣ ਲਈ ਕਿਹਾ ਸੀ। ਆਖ਼ਿਰਕਾਰ ਉਸ ਨੇ 7 ਰੁਪਏ ਦੀ ਟਿਕਟ ਖਰੀਦੀ ਅਤੇ ਕੁਝ ਹੀ ਸਮੇਂ ਬਾਅਦ ਫੋਨ ਰਾਹੀਂ ਪਤਾ ਲੱਗਾ ਕਿ ਉਸ ਦਾ 5 ਲੱਖ ਰੁਪਏ ਦਾ ਇਨਾਮ ਨਿਕਲ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਕੇ ਜਿਹੇ ਪਿੰਡ ਦੀ ਧੀ ਨੇ ਚਮਕਾਇਆ ਨਾਂ, ਸਿਮਰਨ ਨੇ ਨੀਟ ਪ੍ਰੀਖਿਆ 'ਚ ਕੀਤਾ ਟਾਪ
ਲਛਮਣ ਨੇ ਕਿਹਾ ਕਿ ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਪਰ ਜਦੋਂ ਨਤੀਜਾ ਦੇਖਿਆ ਤਾਂ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਸ ਨੇ ਦੱਸਿਆ ਕਿ ਇਹ ਰਕਮ ਉਹ ਆਪਣੇ ਬੱਚਿਆਂ ਦੇ ਭਵਿੱਖ ਅਤੇ ਆਪਣੇ ਕਾਰੋਬਾਰ ਦੇ ਵਿਸਥਾਰ ਲਈ ਵਰਤੇਗਾ। ਇਸ ਮੌਕੇ ਲਾਟਰੀ ਸਟਾਲ ਦੇ ਮਾਲਕ ਜੱਸਾ ਸਿੰਘ ਨੇ ਦੱਸਿਆ ਕਿ ਉਸ ਨੂੰ ਸਟਾਲ ਖੋਲ੍ਹੇ ਅਜੇ ਇਕ ਹਫ਼ਤਾ ਵੀ ਨਹੀਂ ਹੋਇਆ ਪਰ ਇਸ ਦੌਰਾਨ ਉਸ ਦੇ ਸਟਾਲ ਤੋਂ ਕਰੀਬ 8 ਲੱਖ ਰੁਪਏ ਦੇ ਵੱਖ-ਵੱਖ ਇਨਾਮ ਨਿਕਲ ਚੁੱਕੇ ਹਨ। ਉਕਤ ਮੁਤਾਬਕ 5 ਲੱਖ ਰੁਪਏ ਦੇ ਵੱਡੇ ਇਨਾਮ ਤੋਂ ਇਲਾਵਾ 50 ਹਜ਼ਾਰ ਅਤੇ ਕਈ ਹੋਰ ਛੋਟੇ ਇਨਾਮ ਵੀ ਜੇਤੂਆਂ ਨੂੰ ਮਿਲੇ ਹਨ। ਜੱਸਾ ਸਿੰਘ ਨੇ ਦੱਸਿਆ ਕਿ ਉਹ ਖੁਦ ਵੀ ਪਿਛਲੇ ਸਾਲ 7 ਰੁਪਏ ਦੀ ਲਾਟਰੀ ਟਿਕਟ ਰਾਹੀਂ 1 ਕਰੋੜ ਰੁਪਏ ਦਾ ਇਨਾਮ ਜਿੱਤ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਸਮਾਨ 'ਚ ਦਿਖਾਈ ਦਿੱਤੀ ਰਹੱਸਮਈ ਰੌਸ਼ਨੀ, ਰਾਤ ਨੂੰ ਚੜ੍ਹ ਗਿਆ ਦਿਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਟਰਨੈਸ਼ਨਲ ਟੂਰਿਸਟ ਪਲੇਸ ਡਲਹੌਜ਼ੀ ਤੋਂ ਪੰਜਾਬ 'ਚ ਹੋ ਰਹੀ ਨਸ਼ੇ ਦੀ ਸਪਲਾਈ
NEXT STORY