ਪਾਇਲ (ਵਿਪਨ, ਸੁਖਬੀਰ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਪੂਰਾ ਦੇਸ਼ ਡਟਿਆ ਹੋਇਆ ਹੈ ਅਤੇ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਕਿਸਾਨਾਂ ਦੀ ਮਦਦ ਕਰ ਰਿਹਾ ਹੈ। ਇਸ ਦੌਰਾਨ ਲੁਧਿਆਣਾ ਦੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਸਾਨਾਂ ਦੇ ਹੱਕ 'ਚ 3 ਵੱਡੇ ਐਲਾਨ ਕੀਤੇ ਹਨ।
ਇਹ ਵੀ ਪੜ੍ਹੋ : ਟਾਂਡਾ 'ਚ ਦਿਨ ਚੜ੍ਹਦਿਆਂ ਹੀ ਵਾਪਰਿਆ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਤ (ਤਸਵੀਰਾਂ)
ਪਹਿਲਾ ਵੱਡਾ ਐਲਾਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਲਈ ਆਪਣੀ 3 ਮਹੀਨਿਆਂ ਦੀ ਤਨਖਾਹ ਦੇਣਗੇ। ਦੂਜੇ ਐਲਾਨ ਮੁਤਾਬਕ ਪਾਇਲ ਦੇ ਪਿੰਡ ਝਮੱਟ ਦੇ ਰਹਿਣ ਵਾਲੇ ਜਿਸ ਕਿਸਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਉਸ ਦੇ ਪਰਿਵਾਰ ਨੂੰ ਵਿਧਾਇਕ ਲੱਖਾ ਇਕ ਲੱਖ ਰੁਪਿਆ ਦੇਣਗੇ ਅਤੇ ਤੀਜਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਦੇ ਬੱਚੇ ਦੀ 12ਵੀਂ ਜਮਾਤ ਤੱਕ ਦੀ ਪੜ੍ਹਾਈ ਉਹ ਮੁਫ਼ਤ ਕਰਵਾਉਣਗੇ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਨਾਂਹ ਤੋਂ ਬਾਅਦ 'ਕਾਂਗਰਸ' ਨੇ ਖੇਡਿਆ ਨਵਾਂ ਦਾਅ, ਵੱਡੇ ਨੇਤਾ ਪੁੱਜ ਰਹੇ 'ਪੰਜਾਬ'
ਇਸ ਤੋਂ ਇਲਾਵਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਆਪਣੇ ਹਲਕੇ ਦੇ ਕਿਸਾਨਾਂ, ਮਜ਼ਦੂਰਾਂ ਦੇ ਹੱਕ 'ਚ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ : ਦਿੱਲੀ 'ਚ ਫੜ੍ਹੇ ਗਏ ਗਰਮ ਖਿਆਲੀਆਂ ਦਾ ਅਹਿਮ ਖ਼ੁਲਾਸਾ, ਨਿਸ਼ਾਨੇ 'ਤੇ ਸੀ ਇਹ ਹਿੰਦੂ ਆਗੂ
ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਇਸ ਵਿਧਾਇਕ ਤੋਂ ਬਾਕੀ ਆਗੂਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਲੋਕ ਮਿਲ ਕੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦਾ ਡਟ ਕੇ ਮੁਕਾਬਲ ਕਰ ਸਕਣ।
ਨੋਟ : ਵਿਧਾਇਕ ਲਖਬੀਰ ਸਿੰਘ ਲੱਖਾ ਵੱਲੋਂ ਕਿਸਾਨ ਅੰਦੋਲਨ ਲਈ ਕੀਤੇ 3 ਵੱਡੇ ਐਲਾਨਾਂ ਸਬੰਧੀ ਦਿਓ ਆਪਣੀ ਰਾਏ
ਐਵਾਰਡ ਵਾਪਸੀ ਦੀ ਸ਼ੁਰੂਆਤ ਕਰਨ ਵਾਲੇ ਬਾਦਲ ਹੀ ਹੋ ਰਹੇ ਨੇ ਤਿੱਖੀਆਂ ਟਿੱਪਣੀਆਂ ਦਾ ਸ਼ਿਕਾਰ
NEXT STORY