ਚੰਡੀਗੜ੍ਹ : ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਸ ਨੂੰ ਮੁੱਖ ਰੱਖਦਿਆਂ ਬੈਂਕ 10 ਲੱਖ ਰੁਪਏ ਤੱਕ ਦੇ ਕਰਜ਼ਦਾਰ ਛੋਟੇ ਕਿਸਾਨਾਂ ਦੇ ਕਰਜ਼ੇ ਬਦਲੇ ਲਏ ਗਏ ਚੈੱਕ ਉਨ੍ਹਾਂ ਨੂੰ ਵਾਪਸ ਕਰ ਦੇਵੇਗਾ। ਕਿਸਾਨਾਂ ਵਲੋਂ ਲੁਧਿਆਣਾ-ਫਿਰੋਜ਼ਪੁਰ ਰੋਡ 'ਤੇ ਪੀ. ਐੱਨ. ਬੀ. ਬੈਂਕ ਬਾਹਰ ਦਿੱਤੇ ਧਰਨੇ ਸਬੰਧੀ ਹਾਈਕੋਰਟ 'ਚ ਵਿਚਾਰਧੀਨ ਮਾਮਲੇ 'ਚ ਬੈਂਕ ਦੇ ਵਕੀਲ ਐੱਨ. ਸੀ. ਸਾਹਨੀ ਨੇ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ। ਬੈਂਕ ਨੇ ਕਿਸਾਨਾਂ ਨੂੰ ਚੈੱਕ ਵਾਪਸ ਕਰਨ ਅਤੇ ਐਡਵਾਈਜ਼ਰੀ ਜਾਰੀ ਕਰਨ ਲਈ ਇਕ ਹਫਤੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਬੈਂਕ ਦੇ ਹਵਾਲੇ ਨਾਲ ਸੀਮਾਂਤ ਕਿਸਾਨਾਂ ਤੋਂ ਕਰਜ਼ਾ ਵਸੂਲੀ ਲਈ ਦਬਾਅ ਨਾ ਪਾਉਣ ਦਾ ਐਲਾਨ ਕੀਤਾ ਹੈ।
ਅਸਲ 'ਚ ਪੰਜਾਬ ਦੀਆਂ 7 ਕਿਸਾਨ ਜੱਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਬੈਂਕਾਂ ਵਲੋਂ ਕਿਸਾਨਾਂ ਤੋਂ ਕਰਜ਼ਾ ਵਸੂਲੀ ਕੀਤੇ ਜਾਣ 'ਤੇ ਰੋਕ ਲਾਈ ਜਾਵੇ। ਇਸ 'ਤੇ ਕੋਈ ਸਕਾਰਾਤਮਕ ਜਵਾਬ ਨਾ ਮਿਲਣ 'ਤੇ ਜੱਥੇਬੰਦੀਆਂ ਨੇ ਮੀਡੀਆ 'ਚ ਨੋਟਿਸ ਪ੍ਰਕਾਸ਼ਿਤ ਕਰਵਾ ਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਨੋਟਿਸ ਦੇ ਖਿਲਾਫ ਪੰਜਾਬ ਨੈਸ਼ਨਲ ਬੈਂਕ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈਕੋਰਟ ਨੇ ਇਸ ਹੁਕਮ ਤੋਂ ਬਾਅਦ ਵੀ ਕਰੀਬ ਤਿੰਨ ਘੰਟੇ ਤੱਕ ਕਿਸਾਨ ਧਰਨੇ 'ਤੇ ਡਟੇ ਰਹੇ। ਬੀਤੀ ਦੇਰ ਸ਼ਾਮ ਕਰੀਬ ਸਾਢੇ ਸੱਤ ਵਜੇ ਕਿਸਾਨਾ ਨੇ ਧਰਨਾ ਚੁੱਕਿਆ।
ਬਹਿਬਲ ਕਲਾਂ ਗੋਲੀ ਕਾਂਡ 'ਚ 'ਸਿੱਟ' ਦਾ ਸਨਸਨੀਖੇਜ਼ ਖੁਲਾਸਾ!
NEXT STORY