ਫਰੀਦਕੋਟ : ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਨਾਮਜ਼ਦ ਐੱਸ. ਪੀ. ਬਿਕਰਮਜੀਤ ਸਿੰਘ ਦੀਆਂ ਮੁਸ਼ਕਲਾਂ 'ਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾਂ ਦੀ ਐਸਕਾਰਟ ਜਿਪਸੀ 'ਤੇ ਫਰਜ਼ੀ ਫਾਇਰਿੰਗ ਕਿਸੇ ਹੋਰ ਵਲੋਂ ਨਹੀਂ ਸਗੋਂ ਐੱਸ. ਪੀ. ਬਿਕਰਮਜੀਤ ਸਿੰਘ ਨੇ ਹੀ ਕੀਤੀ ਸੀ। ਇਸ ਸੰਬੰਧੀ ਬਕਾਇਦਾ ਬਿਕਰਮਜੀਤ ਸਿੰਘ ਦੇ ਨਜ਼ਦੀਕੀ ਫਰੀਦਕੋਟ ਦੇ ਇਕ ਵਿਅਕਤੀ ਅਤੇ ਕਾਰ ਡੀਲਰ ਦੇ ਕਰਮਚਾਰੀ ਅਤੇ ਕਾਰ ਡੀਲਰ ਦੇ ਨਿੱਜੀ ਸੁਰੱਖਿਆ ਮੁਲਾਜ਼ਮ ਨੇ ਐੱਸ. ਪੀ. ਬਿਕਰਮਜੀਤ ਖਿਲਾਫ ਗਵਾਹੀ ਵੀ ਦਿੱਤੀ ਹੈ।
ਬਹਿਰਹਾਲ ਇਸ ਮਾਮਲੇ ਵਿਚ ਪੁਲਸ ਵਲੋਂ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦਾ ਅੱਜ ਰਿਮਾਂਡ ਖਤਮ ਹੋਣ 'ਤੇ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੁਖਪਾਲ ਖਹਿਰਾ ਦੀ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ (ਵੀਡੀਓ)
NEXT STORY