ਮੰਡੀ ਗੋਬਿੰਦਗੜ੍ਹ (ਮਾਗੋ): ਅੱਜ ਤੜਕਸਾਰ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰ ਗਿਆ। ਦਿੱਲੀ ਤੋਂ ਲੁਧਿਆਣਾ ਵੱਲ ਨੂੰ ਆ ਰਹੀ ਇਕ ਕਾਰ ਸਰੀਏ ਨਾਲ ਲੱਦੇ ਟਰੱਕ ਵਿਚ ਜਾ ਵੱਜੀ। ਸਰੀਏ ਗੱਡੀ ਨੂੰ ਚੀਰਦੇ ਹੋਏ ਸਵਾਰੀਆਂ ਨੂੰ ਗੰਭੀਰ ਜ਼ਖ਼ਮੀ ਕਰ ਗਏ। ਟੱਕਰ ਇੰਨੀ ਭਿਆਨਕ ਸੀ ਕੀ ਕਾਰ ਟਰੱਕ ਦੇ ਹੇਠਾਂ ਹੀ ਫਸੀ ਰਹੀ ਤੇ ਬੜੀ ਮੁਸ਼ੱਕਤ ਮਗਰੋਂ ਗੱਡੀ ਨੂੰ ਵੱਖ ਕੀਤਾ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿਚ ਕੁੱਲ 8 ਲੋਕ ਸਵਾਰ ਸਨ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਸੀ। ਇਹ ਪਰਿਵਾਰ ਦਿੱਲੀ ਵਿਖੇ ਵਿਆਹ ਦੇ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਵਾਪਸ ਪਰਤ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਮੰਡੀ ਗੋਬਿੰਦਗੜ੍ਹ ਵਿਖੇ ਗੋਲਡਨ ਹਾਈਟ ਹੋਟਲ ਨੇੜੇ ਸਰੀਏ ਦਾ ਓਵਰਲੋਡਡ ਟਰੱਕ ਜਾ ਰਿਹਾ ਸੀ। ਦਿੱਲੀ ਵਾਲੀ ਸਾਈਡ ਤੋਂ ਹੀ ਇਕ ਕਾਰ ਆ ਰਹੀ ਸੀ। ਇਹ ਕਾਰ ਤੇਜ਼ ਰਫ਼ਤਾਰ ਨਾਲ ਆ ਕੇ ਸਰੀਏ ਵਾਲੇ ਟਰੱਕ ਵਿਚ ਜਾ ਵੱਜੀ। ਇਸ ਜ਼ਬਰਦਸਤ ਟੱਕਰ ਕਾਰਨ ਗੱਡੀ ਟਰੱਕ ਦੇ ਹੇਠਾਂ ਹੀ ਫੱਸ ਗਈ ਤੇ ਸਰੀਏ ਗੱਡੀ ਨੂੰ ਚੀਰਦੇ ਹੋਏ ਕਾਰ ਦੇ ਡਰਾਈਵਰ ਅਤੇ ਸਵਾਰੀਆਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਗਏ। ਗੱਡੀ ਦੇ ਏਅਰਬੈਗ ਅਤੇ ਹੋਰ ਹਿੱਸੇ ਖ਼ੂਨ ਨਾਲ ਲੱਥਪੱਥ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ
ਮੁੱਢਲੀ ਜਾਣਕਾਰੀ ਮੁਤਾਬਕ ਗੱਡੀ ਵਿਚ ਸਵਾਰ ਲੋਕ ਇੱਕੋ ਪਰਿਵਾਰ ਦੇ ਸਨ ਤੇ ਲੁਧਿਆਣਾ ਦੇ ਰਹਿਣ ਵਾਲੇ ਸਨ। ਇਹ ਦਿੱਲੀ ਵਿਖੇ ਇਕ ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਗੱਡੀ ਵਿਚ ਡਰਾਈਵਰ ਸਣੇ ਕੁੱਲ 8 ਲੋਕ ਸ਼ਾਮਲ ਸਨ, ਜਿਨ੍ਹਾਂ ਵਿਚ 1 ਬੱਚਾ ਵੀ ਸ਼ਾਮਲ ਸੀ। ਇਨ੍ਹਾਂ ਵਿਚੋਂ 6 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫ਼ੋਰਸ ਵੱਲੋਂ ਇਲਾਜ ਲਈ ਮੰਡੀ ਗੋਬਿੰਦਗੜ੍ਹ ਸਬ ਡਵੀਜ਼ਨਲ ਸਿਵਲ ਹਸਪਤਾਲ ਵਿਚ ਇਲਾਜ ਲਈ ਪਹੁੰਚਾਇਆ ਗਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਾਦਸੇ ਦੀ ਸੂਚਨਾ ਦਿੱਤੀ ਗਈ ਜੋ ਉੱਥੇ ਪਹੁੰਚ ਗਏ। ਇਲਾਜ ਦੌਰਾਨ 4 ਜ਼ਖ਼ਮੀਆਂ ਦੀ ਹਾਲਤ ਜ਼ਿਆਦਾ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਨੂੰ DMC ਹਸਪਤਾਲ ਲੁਧਿਆਣਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਇੱਥੇ ਦੱਸ ਦਈਏ ਕਿ ਉਕਤ ਟਰੱਕ ਸਰੀਏ ਨਾਲ ਓਵਰਲੋਡਡ ਸੀ, ਜਿਸ ਵਿਚੋਂ ਤਕਰੀਬਨ 4-5 ਫੁੱਟ ਤਕ ਸਰੀਆ ਟਰੱਕ ਤੋਂ ਬਾਹਰ ਵੱਲ ਸੀ, ਜੋ ਹੋਰ ਰਾਹਗੀਰਾਂ ਲਈ ਵੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਨਿਆਰੇ ਨੂੰ ਜ਼ਖਮੀ ਕਰਕੇ ਰਿਵਾਲਵਰ ਤੇ ਗਹਿਣੇ ਲੁੱਟ ਕੇ ਲੁਟੇਰੇ ਹੋਏ ਫ਼ਰਾਰ
NEXT STORY