ਲੁਧਿਆਣਾ: ਪੰਜਾਬ 'ਚ 71 ਸਾਲਾ NRI ਮਹਿਲਾ ਰੁਪਿੰਦਰ ਕੌਰ ਦੇ ਕਤਲ ਦਾ ਮਾਮਲਾ ਹੌਲ਼ੀ-ਹੌਲ਼ੀ ਸੁਲਝ ਰਿਹਾ ਹੈ। ਪੁਲਸ ਨੇ ਕਿਲਾ ਰਾਏਪੁਰ ਕੋਰਟ ਦੇ ਟਾਈਪਿਸਟ ਸੁਖਝੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਕਤਲ ਮਗਰੋਂ ਰੁਪਿੰਦਰ ਦੀ ਲਾਸ਼ ਨੂੰ ਸਾੜਿਆ ਤੇ ਹੱਡੀਆਂ ਨਾਲੇ ਵਿਚ ਸੁੱਟ ਦਿੱਤੀਆਂ ਸਨ। ਇਸ ਸੰਗੀਨ ਸਾਜ਼ਿਸ਼ ਦਾ ਮਾਸਟਰਮਾਈਂਡ ਤੇ ਰੁਪਿੰਦਰ ਕੌਰ ਦਾ 75 ਸਾਲਾ ਮੰਗੇਤਰ ਚਰਨਜੀਤ ਸਿੰਘ ਗਰੇਵਾਲ ਅਜੇ ਵੀ ਪੁਲਸ ਦੇ ਹੱਥ ਨਹੀਂ ਆਇਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ! ਇਕ ਮਹੀਨਾ ਲਾਗੂ ਰਹੇਗਾ ਨਵਾਂ ਸ਼ਡਿਊਲ
ਹੁਣ ਕਤਲ ਤੋਂ ਪਹਿਲਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਰੁਪਿੰਦਰ ਕੌਰ ਵੀਡੀਓ ਕਾਲ 'ਤੇ ਚਰਨਜੀਤ ਨਾਲ ਗੱਲ ਕਰ ਰਹੀਹੈ ਤੇ ਰੋਂਦੋ ਹੇਏ ਕਹਿ ਰਹੀ ਹੈ- "ਮੈਨੂੰ ਪਤਾ ਲੱਗ ਗਿਆ ਹੈ ਕਿ ਤੇਰੇ ਭਾਰਤ ਤੇ ਇੰਗਲੈਂਡ ਵਿਚ ਕਈ ਔਰਤਾਂ ਨਾਲ ਸਬੰਧ ਹਨ। ਤੂੰ ਮੈਨੂੰ ਸਿਰਫ਼ ਪੈਸਿਆਂ ਲਈ ਫ਼ਸਾਇਆ ਹੈ।"
ਇਹ ਵੀਡੀਓ ਕਾਤਲ ਸੁਖਜੀਤ ਨੇ ਹੀ ਰਿਕਾਰਡ ਕੀਤੀ ਸੀ। 12 ਜੁਲਾਈ ਨੂੰ ਇਸੇ ਮਗਰੋਂ ਰੁਪਿੰਦਰ ਦਾ ਕਤਲ ਕਰ ਦਿੱਤਾ ਗਿਆ। ਅਮਰੀਕਾ ਵਿਚ ਰਹਿਣ ਵਾਲੀ ਰੁਪਿੰਦਰ ਦੀ ਭੈਣ ਕਮਲਜੀਤ ਨੇ ਵੀ ਇਸ ਵੀਡੀਓ ਦੀ ਪੁਸ਼ਟੀ ਕੀਤੀ ਹੈ। ਕਮਲਜੀਤ ਨੇ ਕਈ ਵੱਡੇ ਰਾਜ਼ ਖੋਲ੍ਹੇ ਹਨ। ਉਨ੍ਹਾਂ ਦੱਸਿਆ ਕਿ ਚਰਨਜੀਤ ਦੇ ਦੋ ਵਿਆਹ ਹੋ ਚੁੱਕੇ ਹਨ। 24 ਜੁਲਾਈ ਨੂੰ ਜਦੋਂ ਉਹ ਅਮਰੀਕਾ ਵਿਚ ਉਨ੍ਹਾਂ ਦੇ ਘਰ ਆਇਆ ਸੀ ਤਾਂ ਧਮਕੀ ਦਿੰਦਿਆਂ ਕਿਹਾ ਸੀ ਕਿ ਉਹ ਵੱਡੇ ਸਿਆਸੀ ਆਗੂਆਂ ਨਾਲ ਜੁੜਿਆ ਹੋਇਆ ਹੈ। ਉਹ ਕੇਸ ਵਾਪਸ ਲੈਣ ਲਈ ਦਬਾਅ ਵੀ ਪਾ ਰਿਹਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਐਕਸ਼ਨ! ਇਨ੍ਹਾਂ ਅਫ਼ਸਰਾਂ ਨੂੰ ਕਰ'ਤਾ Suspend
ਕਮਲਜੀਤ ਨੇ ਇਹ ਵੀ ਦੱਸਿਆ ਕਿ ਰੁਪਿੰਦਰ ਨੇ ਲੁਧਿਆਣਾ ਦੇ ਇਕ ਹੋਮਿਓਪੈਥਿਕ ਡਾਕਟਰ ਰਾਣੋ ਨੂੰ ਆਪਣੇ ਕਤਲ ਦਾ ਖ਼ਦਸ਼ਾ ਜਤਾਇਆ ਸੀ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਕਈ ਹੋਰ ਅਹਿਮ ਖ਼ੁਲਾਸੇ ਕੀਤੇ ਹਨ। ਫ਼ਿਲਹਾਲ ਪੁਲਸ ਮਾਮਲੇ ਦੀ ਤਹਿਕੀਕਾਤ ਕਰ ਰਹੀ ਹੈ ਤੇ ਛੇਤੀ ਹੀ ਇਸ ਕਤਲ ਦੇ ਪਿੱਛੇ ਦੇ ਸਾਰੇ ਰਾਜ਼ ਉਜਾਗਰ ਹੋਣ ਦੀ ਆਸ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਮੰਤਰੀ ਵੱਲੋਂ ਨਾਭਾ ਦੇ ਸਰਕਾਰੀ ਹਸਪਤਾਲ ਦਾ ਦੌਰਾ
NEXT STORY