ਤਰਨਤਾਰਨ, (ਰਾਜੂ)- ਪ੍ਰਧਾਨ ਸਰਬਜੀਤ ਸਿੰਘ ਪੁਰੀ ਦੀ ਪ੍ਰਧਾਨਗੀ ਹੇਠ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਤਰਨਤਾਰਨ ਵੱਲੋਂ ਪੈਨਸ਼ਨਰਾਂ ਦੀਅਾਂ ਅਹਿਮ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਵਿਰੋਧ ’ਚ ਬੱਸ ਸਟੈਂਡ ਤਰਨਤਾਰਨ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਇਕੱਠੇ ਹੋਏ ਪੈਨਸ਼ਨਰਾਂ ਵੱਲੋਂ ਸਰਕਾਰ ਖਿਲਾਫ ਜਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਸਮੇਂ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸੁੱਚਾ ਸਿੰਘ, ਸਵਰਨ ਸਿੰਘ ਕੁਵਾਡ਼ਕਾ ਕੈਸ਼ੀਅਰ, ਬਲਵਿੰਦਰ ਸਿੰਘ ਸੋਢੀ, ਦਿਲਬਾਗ ਸਿੰਘ ਵਰਪਾਲ, ਅਜਮੇਰ ਸਿੰਘ ਪ੍ਰਧਾਨ ਏਟਕ ਤਰਨਤਾਰਨ ਡਿਪੂ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਾਂਗਰਸ ਸਰਕਾਰ ਨੇ 15 ਮਹੀਨਿਅਾਂ ਤੋਂ ਪੈਨਸ਼ਨਰਾਂ ਦੀ ਇਕ ਮੰਗ ਵੀ ਨਹੀਂ ਮੰਨੀ। ਇਸ ਮੌਕੇ ਆਗੂਅਾਂ ਨੇ ਕਿਹਾ ਕਿ ਸਰਕਾਰ ਨਿੱਜੀ ਅਦਾਰਿਅਾਂ ਨੂੰ ਕਰੋਡ਼ਾਂ ਰੁਪਏ ਲੁੱਟਾ ਰਹੀ ਹੈ ਪਰ ਪੈਨਸ਼ਨਰਾਂ ਨੂੰ ਕੁੱਝ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜਿੰਨਾ ’ਚ ਸਰਕਾਰ ਪੈਨਸ਼ਨਰਾਂ ਦੀਅਾਂ ਮੰਗਾਂ ਨਹੀਂ ਮੰਨਦੀ, ਉਨਾ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਪ੍ਰਿਥੀਪਾਲ ਸਿੰਘ ਮਾਡ਼ੀਮੇਘਾ, ਸੁਰਜੀਤ ਸਿੰਘ ਪੁਰੀ ਪ੍ਰਧਾਨ ਪੈਨਸ਼ਨਰਜ਼ ਯੂਨੀਅਨ, ਮਹਿੰਦਰ ਸਿੰਘ ਰਾਮਪੁਰ ਤੇ ਸਵਰਨ ਸਿੰਘ ਆਦਿ ਹਾਜ਼ਰ ਸਨ।
ਪੁਲਸ ਨੇ ਹੈਰੋਇਨ ਸਮੇਤ 6 ਨੂੰ ਕੀਤਾ ਗ੍ਰਿਫਤਾਰ
NEXT STORY