ਚੰਡੀਗੜ੍ਹ : ਪੰਜਾਬ ਦੇ ਖਿਡਾਰੀਆਂ ਨੇ ਗੁਜਰਾਤ ’ਚ ਚੱਲ ਰਹੀਆਂ 36ਵੀਆਂ ਰਾਸ਼ਟਰੀ ਖੇਡਾਂ ’ਚ ਅੱਜ 3 ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਤਮਗੇ ਜਿੱਤੇ, ਜਿਸ ’ਚ ਪੰਜਾਬ ਦੇ ਇਕ ਐਥਲੀਟ ਵੱਲੋਂ ਬਣਾਇਆ ਗਿਆ ਨਵਾਂ ਰਾਸ਼ਟਰੀ ਖੇਡਾਂ ਦਾ ਰਿਕਾਰਡ ਵੀ ਸ਼ਾਮਲ ਹੈ। ਪੰਜਾਬ ਨੇ ਹੁਣ ਤੱਕ 11 ਸੋਨ, 14 ਚਾਂਦੀ ਅਤੇ 13 ਕਾਂਸੀ ਦੇ ਤਗਮਿਆਂ ਨਾਲ ਕੁੱਲ 38 ਤਮਗੇ ਜਿੱਤੇ ਹਨ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਆਪਣੀ ਮਿਹਨਤ ਨਾਲ ਕੌਮੀ ਪੱਧਰ ’ਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਨੂੰ ਲੈ ਕੇ ਕੈਪਟਨ ਦਾ ਵੱਡਾ ਬਿਆਨ, ਦੁਬਈ ਤੋਂ ਕਿਸ ਨੇ ਭੇਜਿਆ, ‘ਆਪ’ ਸਰਕਾਰ ਕਰਵਾਏ ਜਾਂਚ
ਅੱਜ ਹੋਏ ਮੁਕਾਬਲਿਆਂ ’ਚ ਪੁਰਸ਼ਾਂ ਦੇ ਡਿਸਕਸ ਥਰੋਅ ’ਚ ਪੰਜਾਬ ਦੇ ਕਿਰਪਾਲ ਸਿੰਘ ਬਾਠ ਨੇ 59.32 ਮੀਟਰ ਦੀ ਥਰੋਅ ਨਾਲ 25 ਸਾਲ ਪੁਰਾਣੇ ਸ਼ਕਤੀ ਸਿੰਘ ਦਾ ਨੈਸ਼ਨਲ ਖੇਡਾਂ ਦਾ ਰਿਕਾਰਡ ਤੋੜਦਿਆਂ ਸੋਨ ਤਮਗਾ ਜਿੱਤਿਆ। ਕਿਰਪਾਲ ਨੇ ਇਹ ਰਿਕਾਰਡ ਪੰਜਵੇਂ ਥਰੋਅ ’ਚ ਬਣਾਇਆ। ਔਰਤਾਂ ਦੀ 50 ਮੀਟਰ ਰਾਈਫਲ ਥਰੋਅ ਪੁਜ਼ੀਸ਼ਨ ’ਚ ਪੰਜਾਬ ਦੀ ਸਿਫਤ ਕੌਰ ਸਮਰਾ ਨੇ ਸੋਨੇ ਦਾ ਅਤੇ ਪੰਜਾਬ ਦੀ ਇਕ ਹੋਰ ਖਿਡਾਰਨ ਅੰਜੁਮ ਮੌਦਗਿਲ ਨੇ ਕਾਂਸੀ ਦਾ ਤਮਗਾ ਜਿੱਤਿਆ। ਵਿਜੇਵੀਰ ਸਿੰਘ ਸਿੱਧੂ ਅਤੇ ਹਰਨਵਦੀਪ ਕੌਰ ਨੇ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਸੋਨ ਤਮਗੇ ਜਿੱਤੇ।
ਇਹ ਖ਼ਬਰ ਵੀ ਪੜ੍ਹੋ : ਵਿਧਾਨ ਸਭਾ ’ਚ ਭਗਵੰਤ ਮਾਨ ਸਰਕਾਰ ਦੇ ਹੱਕ ’ਚ ਸਰਬਸੰਮਤੀ ਨਾਲ ਪਾਸ ਹੋਇਆ ਭਰੋਸਗੀ ਮਤਾ
ਰੋਇੰਗ ਦੇ ਟੀਮ ਮੁਕਾਬਲਿਆਂ ’ਚ ਪੰਜਾਬ ਦੀ ਟੀਮ ਭਗਵਾਨ ਸਿੰਘ, ਜਸਪ੍ਰੀਤ ਬੀਜਾ, ਅਰਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਇਲਾਵਾ ਤਲਵਾਰਬਾਜ਼ੀ ਦੇ ਟੀਮ ਮੁਕਾਬਲੇ ’ਚ ਉਦੇਵੀਰ ਸਿੰਘ, ਪ੍ਰਵੀਰ ਸਿੰਘ ਅਤੇ ਨੇਕਪ੍ਰੀਤ ਸਿੰਘ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਪੰਜਾਬ ਦੀ ਟੀਮ ਨੇ ਬਾਸਕਟਬਾਲ ’ਚ 3-3 ਨਾਲ ਕਾਂਸੀ ਤਮਗਾ ਜਿੱਤਿਆ। ਅੱਜ ਮਹਿਲਾ ਹਾਕੀ ਦੇ ਗਰੁੱਪ ਮੈਚਾਂ ’ਚ ਪੰਜਾਬ ਨੇ ਮੱਧ ਪ੍ਰਦੇਸ਼ ਨੂੰ 2-1 ਨਾਲ ਹਰਾਇਆ। ਇਸ ਤੋਂ ਪਹਿਲਾਂ ਪੰਜਾਬ ਨੇ ਕੱਲ੍ਹ ਕਰਨਾਟਕ ਨੂੰ 6-1 ਨਾਲ ਹਰਾਇਆ ਸੀ।
ਵਿਧਾਇਕ ਅੰਗੁਰਾਲ ਤੇ ਅਰੋੜਾ ਦੇ ਬਿਆਨ ’ਤੇ ਭਖ਼ੀ ਸਿਆਸਤ, ਕੀ ਭਾਜਪਾ ਦੇ ਦੋ ਵੱਡੇ ਆਗੂਆਂ ਖ਼ਿਲਾਫ਼ ਹੋਵੇਗੀ ਕਾਰਵਾਈ
NEXT STORY