ਤਰਨਤਾਰਨ (ਰਮਨ) : ਬੀਤੇ ਕੱਲ ਥਾਣਾ ਵਲਟੋਹਾ ਦੀ ਪੁਲਸ ਅਤੇ 2 ਬਦਮਾਸ਼ਾਂ ਵਿਚਕਾਰ ਹੋਈ ਮੁੱਠਭੇੜ ਤੋਂ ਬਾਅਦ ਜ਼ਖਮੀ ਹੋਏ ਦੋਵਾਂ ਮੁਲਜ਼ਮਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਜਿੱਥੇ ਬੀਤੀ ਦੇਰ ਰਾਤ ਹਸਪਤਾਲ ਦੀ ਵਾਰਡ ਵਿਚੋਂ ਪੁਲਸ ਪਾਰਟੀ ਨੂੰ ਚਕਮਾਂ ਦੇ ਗੁਰਲਾਲ ਅਜੀਤ ਸਿੰਘ ਨਾਮਕ ਮੁਲਜ਼ਮ ਫਰਾਰ ਹੋ ਗਿਆ। ਪੁਲਸ ਪਾਰਟੀ ਨੂੰ ਪੇਸ਼ਾਬ ਕਰਨ ਦਾ ਬਹਾਨਾ ਬਣਾ ਕੇ ਮੁਲਜ਼ਮ ਧੱਕਾ ਮਾਰ ਕੇ ਫਰਾਰ ਹੋ ਗਿਆ।ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਮਜੀਤ ਸਿੰਘ ਉਰਫ ਕਰਨ ਵਾਸੀ ਪਿੰਡ ਤੂਤ ਅਤੇ ਗੁਰਲਾਲ ਅਜੀਤ ਸਿੰਘ ਵਾਸੀ ਪਿੰਡ ਭੰਗਾਲਾ ਵਜੋਂ ਹੋਈ ਹੈ। ਜੋ ਵਿਦੇਸ਼ ਵਿਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਕਹਿਣ ਉੱਪਰ ਫਿਰੌਤੀਆਂ ਮੰਗਣ ਦਾ ਕੰਮ ਕਰਦੇ ਸਨ। ਫਿਰੌਤੀਆਂ ਨਾ ਦੇਣ ਵਾਲੇ ਲੋਕਾਂ ਦੇ ਘਰਾਂ ਉੱਪਰ ਫਾਇਰਿੰਗ ਵੀ ਕਰਦੇ ਸਨ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੰਦੇ ਸਨ।
ਇਹ ਵੀ ਪੜ੍ਹੋ : ਪੰਜਾਬ 'ਚ ਕੱਲ੍ਹ ਤੋਂ ਖੁੱਲ੍ਹਣਗੇ ਸਕੂਲ, ਸਮਾਂ ਬਦਲਿਆ ਗਿਆ
ਇਸ ਦੌਰਾਨ ਮੌਕੇ 'ਤੇ ਮੌਜੂਦ ਪੁਲਸ ਪਾਰਟੀ ਵੱਲੋਂ ਕੁਝ ਸਮੇਂ ਬਾਅਦ ਸਥਾਨਕ ਝਬਾਲ ਰੋਡ ਨੇੜੇ ਲੰਗਰ ਹਾਲ ਨਜ਼ਦੀਕ ਤੋਂ ਜ਼ਖਮੀ ਹਾਲਤ ਵਿਚ ਫਰਾਰ ਹੋਏ ਮੁਲਜ਼ਮ ਗੁਰਲਾਲਜੀਤ ਸਿੰਘ ਵਾਸੀ ਪਿੰਡ ਭੰਗਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਗੁਰਲਾਲਜੀਤ ਸਿੰਘ ਖ਼ਿਲਾਫ ਵੱਖਰਾ ਮਾਮਲਾ ਦਰਜ ਕਰਦੇ ਹੋਏ ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਇਨ੍ਹਾਂ ਲਾਇਸੈਂਸਧਾਰਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋ ਗਏ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲ਼ੀਆਂ ਨਾਲ ਕੰਬਿਆ ਇਲਾਕਾ
NEXT STORY