ਅਬੋਹਰ (ਰਹੇਜਾ) - ਉਪਮੰਡਲ ਦੇ ਪਿੰਡ ਬੱਲੂਆਣ ਦੇ ਨੇੜੇ ਵਾਪਰੇ ਸੜਕ ਹਾਦਸੇ ’ਚ ਇਕ ਪੁਲਸ ਮੁਲਾਜ਼ਮ ਸਣੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਬਕੈਣਵਾਲਾ ਵਾਸੀ ਅਤੇ ਫਾਜ਼ਿਲਕਾ ਪੁਲਸ ’ਚ ਨਿਯੁਕਤ ਗਗਨਪ੍ਰੀਤ ਸਿੰਘ (32) ਪੁੱਤਰ ਬਲਕਾਰ ਸਿੰਘ ਸਵੇਰੇ ਕਰੀਬ 5 ਵਜੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਮੀਰਾ ਸਾਂਗਲਾ ਦੇ ਨਾਲ ਕਾਰ ’ਚ ਸਵਾਰ ਹੋ ਕੇ ਬਠਿੰਡਾਂ ਵਲੋਂ ਆ ਰਹੇ ਸਨ ਕਿ ਪਿੰਡ ਬੱਲੂਆਣਾ ਦੇ ਨੇੜੇ ਇਕ ਕੈਂਟਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕਾਰ ਸੜਕ ਕਿਨਾਰੇ ਇਕ ਦਰਖ਼ਤ ਨਾਲ ਟਕਰਾ ਗਈ।
ਇਹ ਵੀ ਪੜ੍ਹੋ : ਮਾਛੀਵਾੜਾ ਪੁਲਸ ਨੇ ਫੜ੍ਹਿਆ ਗਿਰੋਹ, ਫੇਸਬੁੱਕ 'ਤੇ ਕੁੜੀਆਂ ਦੀ ਫਰਜ਼ੀ ਆਈ. ਡੀ. ਬਣਾ ਕੇ ਇੰਝ ਫਸਾਏ ਜਾਂਦੇ ਨੌਜਵਾਨ
ਮਿਲੀ ਜਾਣਕਾਰੀ ਮੁਤਾਬਕ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਦੇ ਪੱਰਖਚੇ ਉੱਡ਼ ਗਏ ਅਤੇ ਦੋਵਾਂ ਦੀ ਦਰਦਾਨਕ ਮੌਤ ਹੋ ਗਈ। ਸੂਚਨਾ ਮਿਲਦੇ ਹੀ ਬੱਲੂਆਣਾ ਹਲਕੇ ਦੇ ਡੀ. ਐੱਸ. ਪੀ ਅਵਤਾਰ ਸਿੰਘ ਪੁਲਸ ਟੀਮ ਸਣੇ ਮੌਕੇਤ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਬਾਹਰ ਕਢਵਾਇਆ। ਪੁਲਸ ਨੇ ਦੱਸਿਆ ਕਿ ਕੈਂਟਰ ਚਾਲਕ ਕੈਂਟਰ ਛੱਡ ਕੇ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਿਆ। ਸਦਰ ਥਾਣਾ ਪੁਲਸ ਨੇ ਪਰਿਵਾਰ ਦੇ ਬਿਆਨਾਂ ’ਤੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨੌਜਵਾਨ ਵਲੋਂ ਪਤਨੀ ਤੇ ਧੀਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ
ਦੱਸਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੇ ਮਾਤਾ-ਪਿਤਾ ਆਸਟ੍ਰੇਲੀਆ ਰਹਿੰਦੇ ਹਨ। ਕੁਝ ਦਿਨ ਪਹਿਲਾਂ ਹੀ ਜਗਮੀਤ ਆਸਟ੍ਰੇਲੀਆ ਤੋਂ ਪਰਤਿਆ ਸੀ। ਪੁਲਸ ਨੇ ਉਸ ਦੇ ਮਾਤਾ-ਪਿਤਾ ਨੂੰ ਸੂਚਨਾ ਦੇ ਦਿੱਤੀ ਹੈ, ਜੋ ਦੋ ਦਿਨ 'ਚ ਪਰਤ ਆਉਣਗੇ। ਉਸ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ ਹੋ ਸਕੇਗਾ। ਜਗਮੀਤ ਦਾ ਵਿਆਹ ਹੋ ਚੁੱਕਾ ਹੈ। ਦੋਵੇਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡ ਬਕੈਣਵਾਲਾ ਤੇ ਮੀਰਾਂ ਸਾਂਗਲਾ 'ਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਗੈਂਗਸਟਰ ਗੋਲੀ ਦਾ ਭਰਾ ਤੇ ਉਸ ਦੇ 5 ਸਾਥੀ ਭਾਰੀ ਮਾਤਰਾ 'ਚ ਹਥਿਆਰਾਂ ਸਣੇ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਹਿਬਲ ਗੋਲੀਕਾਂਡ : ਸੈਣੀ ਅਤੇ ਉਮਰਾਨੰਗਲ ਵੱਲੋਂ ਲਾਈ ਪੇਸ਼ਗੀ ਜ਼ਮਾਨਤ 11 ਤੱਕ ਟਲੀ
NEXT STORY