ਜਲੰਧਰ : ਪੁੱਤ ਦੇ ਵਿਆਹ ਮੌਕੇ ਕੁੜੀ ਵਾਲਿਆਂ ਤੋਂ ਦਾਜ ਲੈਣ ਦਾ ਲਾਲਚ ਰੱਖੀ ਬੈਠੇ ਲੋਕਾਂ ਦੇ ਮੂੰਹ 'ਤੇ ਪੰਜਾਬ ਪੁਲਸ ਦੇ ਜਵਾਨ ਨੇ ਕਰਾਰੀ ਚਪੇੜ ਮਾਰੀ ਹੈ। ਪੁਲਸ ਪੁਲਸ ਦੇ ਜਵਾਨ ਇਕਬਾਲ ਸਿੰਘ ਨੇ ਆਪਣੇ ਪੁੱਤਰ ਨਾਲ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਐਲਾਨ ਕਿ ਉਹ ਆਪਣੇ ਪੁੱਤਰ ਦੇ ਵਿਆਹ 'ਤੇ ਦਾਜ ਨਹੀਂ ਲਵੇਗਾ। ਇਕਬਾਲ ਸਿੰਘ ਨੇ ਕਿਹਾ ਕਿ ਦਾਜ ਲੈਣਾ ਸਭ ਤੋਂ ਮਾੜੀ ਗੱਲ ਹੈ, ਦਾਜ ਲੈਣ ਨਾਲ ਧੀ ਵਾਲਿਆਂ ਦਾ ਗਲ ਘੁੱਟਿਆ ਜਾਂਦਾ।
ਇਕਬਾਲ ਸਿੰਘ ਨੇ ਕਿਹਾ ਕਿ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਜੇਕਰ ਲੜਕੇ ਦੇ ਵਿਆਹ ਸਮੇਂ ਮੇਰੇ ਤੋਂ ਕੋਈ ਗਲਤ ਫੈਸਲਾ ਲਿਆ ਜਾਵੇ ਤਾਂ ਇਹ ਵੀਡੀਓ ਮੇਰੇ ਪੈਰ ਰੋਕ ਸਕੇ। ਜਿਸ ਇਨਸਾਨ ਨੇ ਧੀ ਦੇ ਦਿੱਤੀ, ਉਸ ਨੇ ਸਭ ਕੁਝ ਦੇ ਦਿੱਤਾ। ਆਪਣੇ ਜਿਗਰ ਦਾ ਟੋਟਾ ਦੇਣਾ ਸੌਖੀ ਗੱਲ ਨਹੀਂ ਹੈ। ਦਾਜ ਲੈਣਾ ਹੀ ਖੁਦਕੁਸ਼ੀਆਂ ਦਾ ਕਾਰਨ ਬਣਦਾ ਹੈ। ਪੁਲਸ ਜਵਾਨ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਵਿਆਹ 'ਤੇ ਦਾਜ ਨਹੀਂ ਲਵੇਗਾ ਅਤੇ ਆਪਣੇ ਮੁੰਡੇ ਦਾ ਵਿਆਹ ਹੀ ਉਦੋਂ ਕਰੇਗਾ ਜਦੋਂ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋਵੇਗਾ।
ਉਨ੍ਹਾਂ ਕਿਹਾ ਕਿ ਦਾਜ-ਦਹੇਜ ਸਾਡੇ ਸਮਾਜ ਨੂੰ ਲੱਗਾ ਸਭ ਤੋਂ ਭਿਆਨਕ ਕੋਹੜ ਹੈ, ਇਸ ਤੋਂ ਛੁਟਕਾਰਾ ਪਾਉਣ ਦੀ ਜ਼ਰੂਰਤ। ਆਏ ਦਿਨ ਕੋਈ ਨਾ ਕੋਈ ਧੀ ਇਸ ਦਾਜ ਰੂਪੀ ਦੈਂਤ ਦੀ ਭੇਟ ਚੜ੍ਹੀ ਰਹਿੰਦੀ ਹੈ, ਲੋੜ ਹੈ, ਅਜਿਹੀਆਂ ਸ਼ਖਸੀਅਤਾਂ ਦੇ ਅੱਗੇ ਆਉਣ ਅਤੇ ਸਮਾਜ ਨੂੰ ਪ੍ਰੇਰਤ ਕਰਨ ਦੀ।
ਪੰਜਾਬ ਦੇ ਕਿਸਾਨਾਂ ਨੂੰ ਹਾਈਕੋਰਟ ਵਲੋਂ ਰਾਹਤ, ਨਹੀਂ ਲੱਗੇਗਾ ਜ਼ੁਰਮਾਨਾ
NEXT STORY