ਸਮਾਣਾ (ਅਸ਼ੋਕ) : ਨਾਇਬ ਕੋਰਟ ਸਮਾਣਾ ’ਚ ਤਾਇਨਾਤ ਪੁਲਸ ਕਾਂਸਟੇਬਲ ਹੈਪੀ ਰਾਮ ਦੀ ਰੋਪੜ ਜ਼ਿਲੇ ਦੇ ਪਿੰਡ ਧਨੋਲੀ ਨੇੜੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ, ਜਦੋਂਕਿ ਉਸ ਨਾਲ ਮੋਟਰਸਾਈਕਲ ’ਤੇ ਸਵਾਰ ਉਸ ਦਾ ਸਾਥੀ ਪੁਲਸ ਕਰਮਚਾਰੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਾਇਬ ਕੋਰਟ ਸਮਾਣਾ ’ਚ ਤਾਇਨਾਤ ਹੈਪੀ ਰਾਮ (30) ਪੁੱਤਰ ਦੇਬੂ ਰਾਮ ਵਾਸੀ ਪਿੰਡ ਗਾਜੀਸਲਾਰ ਆਪਣੇ ਇਕ ਪੁਲਸ ਕਰਮਚਾਰੀ ਮਿੱਤਰ ਨਾਲ ਬਾਈਕ ’ਤੇ ਹਿਮਾਚਲ ਦੇ ਬਿਲਾਸਪੁਰ ਜ਼ਿਲਾ ਸਥਿਤ ਮਾਤਾ ਸ਼੍ਰੀ ਨੈਣਾ ਦੇਵੀ ਮੰਦਿਰ ਜਾ ਰਿਹਾ ਸੀ। ਧਨੋਲੀ ਰੋਪੜ ਨੇੜੇ ਇਕ ਟਿੱਪਰ ਦੀ ਫੇਟ ਲੱਗਣ ਨਾਲ ਦੋਵੇਂ ਸਵਾਰ ਬਾਈਕ ਸਮੇਤ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਚੱਲਦੀ ਕਾਰ 'ਚ ਕੁੜੀ ਨੇ ਕਰ 'ਤਾ ਵੱਡਾ ਕਾਂਡ, ਲੁਧਿਆਣਾ ਦੀ ਵਾਇਰਲ ਵੀਡੀਓ ਨੇ ਮਚਾਇਆ ਤਹਿਲਕਾ
ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਹੈਪੀ ਰਾਮ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਉਸ ਦਾ ਸਾਥੀ ਪੁਲਸ ਕਰਮਚਾਰੀ ਜੈਲਦਾਰ ਵਾਸੀ ਪਿੰਡ ਸੇਲਵਾਲਾ (ਪਟਿਆਲਾ) ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੇਟੇ ਛੱਡ ਗਿਆ ਹੈ, ਜਦੋਂ ਕਿ ਉਸ ਦੇ ਪੁਲਸ ਕਰਮਚਾਰੀ ਪਿਤਾ ਦੀ ਡਿਊਟੀ ਦੌਰਾਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਹਾਲੀ 'ਚ ਹੋ ਗਿਆ ਵੱਡਾ ਐਨਕਾਊਂਟਰ! ਵਰ੍ਹਦੇ ਮੀਂਹ 'ਚ ਤਾੜ-ਤਾੜ ਚੱਲੀਆਂ ਗੋਲੀਆਂ
NEXT STORY