ਅਜਨਾਲਾ (ਬਾਠ) : ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਸ਼ੇਖ ਭੱਟੀ ਨੇੜਿਓਂ ਵੱਡੇ ਪੱਧਰ 'ਤੇ ਆਰਡੀਐੱਕਸ ਅਤੇ ਹੋਰ ਵਿਸਫੋਟਕ ਇਤਰਾਜ਼ਯੋਗ ਸਮੱਗਰੀ ਮਿਲਣ ਦਾ ਸਮਾਚਾਰ ਹੈ। ਤਹਿਸੀਲ ਅਜਨਾਲਾ ਦੇ ਸਰਹੱਦੀ ਖੇਤਰ 'ਚ ਜਿੱਥੇ ਭਾਰਤ/ਪਾਕਿਸਤਾਨ ਦੌਰਾਨ ਚੱਲ ਰਹੇ ਜੰਗ ਵਰਗੇ ਮਾਹੌਲ ਕਾਰਨ ਤਣਾਅ ਹੈ, ਉੱਥੇ ਹੀ ਅੱਜ ਅਜਨਾਲਾ ਪੁਲਸ ਨੂੰ ਸਰਹੱਦੀ ਖੇਤਰ ਦੇ ਪਿੰਡ ਸ਼ੇਖ ਭੱਟੀ ਨੇੜਿਓਂ ਵੱਡੇ ਪੱਧਰ 'ਤੇ ਆਰ.ਡੀ.ਐੱਕਸ ਬਾਕਸ, ਦੋ ਪਿਸਤੌਲ, ਚਾਰ ਮੈਗਜ਼ੀਨ, 30 ਰੌਂਦ, ਦੋ ਗਰਨੇਡ ਪਿੰਨਾਂ, 8 ਬੈਟਰੀ ਸੈੱਲ, 1 ਬੈਟਰੀ ਮੈਕੈਨਿਜ਼ਮ, 1 ਰਿਮੋਟ ਕੰਟਰੋਲ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ, ਡੇਰੇ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ
ਇਸ ਸਬੰਧੀ ਥਾਣਾ ਅਜਨਾਲਾ ਦੇ ਐਸ.ਐਚ.ਓ ਮੁਖਤਾਰ ਸਿੰਘ ਅਤੇ ਥਾਣਾ ਅਜਨਾਲਾ ਦੇ ਡੀ.ਐੱਸ.ਪੀ ਗੁਰਵਿੰਦਰ ਸਿੰਘ ਔਲਖ਼ ਨੇ ਇਸ ਸਬੰਧੀ ਫੋਨ 'ਤੇ ਗੱਲ ਕਰਨਾ ਮੁਨਾਸਬ ਨਹੀਂ ਸਮਝਿਆ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਰਕਾਰੀ ਦਫ਼ਤਰਾਂ ਨੂੰ ਲੈ ਕੇ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ Update, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨੇਰੀ ਦਾ Alert
NEXT STORY