ਪਟਿਆਲਾ (ਕਵਲਜੀਤ) : ਬਹੁਚਰਚਿਤ ਕਰਨਲ ਪੁਸ਼ਪਿੰਦਰ ਬਾਠ ਅਤੇ ਉਨ੍ਹਾਂ ਦੇ ਪੁੱਤ ਦੀ ਕੁੱਟ ਮਾਰ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਹੁਣ ਇਸ ਮਾਮਲੇ ਵਿਚ ਸੀ. ਬੀ. ਆਈ. ਅਦਾਲਤ ਨੇ ਹੋਰ ਸਖ਼ਤੀ ਕਰ ਦਿੱਤੀ ਹੈ। ਸੀ. ਬੀ. ਆਈ. ਨੇ ਇਸ ਮਾਮਲੇ ਦੀ ਜਾਂਚ ਦੌਰਾਨ ਪਰਿਵਾਰ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਮੁਲਜ਼ਮ ਪੰਜ ਪੁਲਸ ਅਫਸਰਾਂ ਨੂੰ ਤਲਬ ਕਰ ਲਿਆ ਹੈ ਅਤੇ 16 ਮਾਰਚ ਨੂੰ ਇਸਦਾ ਪਹਿਲਾ ਟਰਾਇਲ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਮਾਮਲੇ ਵਿਚ ਸੁਪਰੀਮ ਕੋਰਟ ਦਾ ਕੀ ਆਇਆ ਫ਼ੈਸਲਾ
ਦੱਸਦਈਏ ਕਿ ਸੀਬੀਆਈ ਨੇ ਇੰਸਪੈਕਟਰ ਰੋਣੀ ਸਿੰਘ, ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋ ਅਤੇ ਸ਼ਮਿੰਦਰ ਸਿੰਘ ਸਣੇ ਇਕ ਕਾਂਸਟੇਬਲ ਨੂੰ ਤਲਬ ਕੀਤਾ ਹੈ। ਹਾਲਾਂਕਿ ਸੀਬੀਆਈ ਨੇ ਜਾਂਚ ਤੋਂ ਬਾਅਦ ਪਰਚੇ 'ਚੋਂ ਧਾਰਾ 109 ਹਟਾ ਦਿੱਤੀ ਪਰ ਪਰ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਰਿੱਤੂ ਬਾਠ ਦਾ ਕਹਿਣਾ ਹੈ ਕਿ ਸਾਡੀ ਲੜਾਈ ਅਜੇ ਵੀ ਜਾਰੀ ਹੈ। ਰਿੱਤੂ ਬਾਠ ਨੇ ਕਿਹਾ ਕਿ ਉਹ ਕਿਸੇ ਕੀਮਤ 'ਤੇ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ ਹਨ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਰੀਖ਼ਾਂ ਨੂੰ ਆ ਸਕਦੈ ਹਨੇਰੀ-ਤੂਫ਼ਾਨ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਟ੍ਰੈਫਿਕ ਪੁਲਸ ਨੇ ਗਲਤ ਸਾਈਡ ਆ ਰਹੇ 22 ਵਾਹਨਾਂ ਦੇ ਕੱਟੇ ਚਲਾਨ
NEXT STORY