ਸੰਗਰੂਰ (ਸਿੰਗਲਾ): ਪੰਜਾਬ ਪੁਲਸ ਜਿੱਥੇ ਦਿਨ ਰਾਤ ਇੱਕ ਕਰਕੇ ਸਾਡੀ ਸੁਰੱਖਿਆ ਲਈ ਯਤਨਸ਼ੀਲ ਹੈ ਉੱਥੇ ਹੀ ਪੁਲਸ ਮੁਲਾਜ਼ਮਾਂ ਵਲੋਂ ਲੋੜਵੰਦ ਲੋਕਾਂ ਦੀ ਮਦਦ ਕਰਕੇ ਦੁੱਖ ਦੀ ਘੜੀ 'ਚ ਇਹ ਵਰਦੀਧਾਰੀ ਲੋਕ ਫਰਿਸ਼ਤੇ ਵਾਂਗ ਕੰਮ ਆ ਰਹੇ ਹਨ। ਸੰਗਰੂਰ ਵਿਖੇ ਆਪਣੀ ਡਿਊਟੀ ਕਰ ਰਹੇ ਬਾਕਸਿੰਗ ਕੋਚ ਏ.ਐੱਸ.ਆਈ ਮਾਲਵਿੰਦਰ ਸਿੰਘ ਨੇ ਦੱਸਿਆਂ ਕਿ ਉਹ ਜਦੋਂ ਆਪਣੀ ਡਿਊਟੀ ਤੇ ਹਾਜ਼ਰ ਸੀ ਤਾਂ ਉਨ੍ਹਾਂ ਨੂੰ ਕਿਸੇ ਲੋੜਵੰਦ ਖੂਨਦਾਨੀ ਪਰਿਵਾਰ ਦੇ ਮੈਂਬਰ ਦਾ ਫੋਨ ਆਇਆ ਕਿ
ਉਨ੍ਹਾਂ ਦੀ ਗਰਭਵਤੀ ਔਰਤ ਮਰੀਜ਼ ਸੰਗਰੂਰ ਸਿਵਲ ਹਸਪਤਾਲ 'ਚ ਦਾਖਲ ਹੈ ਅਤੇ ਉਸ ਦਾ ਖੂਨ ਸਿਰਫ 5 ਗ੍ਰਾਮ ਰਹਿ ਗਿਆ ਹੈ, ਜਿਸ ਕਰਕੇ ਤਰੁੰਤ ਖੂਨ ਦੀ ਲੋੜ ਹੈ। ਇਸ ਦੁੱਖ ਦੀ ਕੜੀ 'ਚ ਉਸੇ ਵਕਤ ਬਾਕਸਿੰਗ ਕੋਚ ਏ.ਐੱਸ.ਆਈ. ਮਾਲਵਿੰਦਰ ਸਿੰਘ ਅਤੇ ਸਵਿਮਿੰਗ ਕੋਚ ਏ.ਐੱਸ.ਆਈ. ਜਗਤਾਰ ਸਿੰਘ ਦੋਵੇਂੇ ਹੀ ਐਮਰਜੈਸੀ ਵਾਰਡ 'ਚ ਪੁੱਜੇ ਅਤੇ ਔਰਤ ਲਈ ਆਪਣਾ ਖੂਨਦਾਨ ਕਰਕੇ ਆਪਣੀ ਜਾਗਦੀ ਜਮੀਰ ਦਾ ਪ੍ਰਗਟਾਵਾ ਕੀਤਾ।
ਬਾਕਸਿੰਗ ਕੋਚ ਏ.ਐੱਸ.ਆਈ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ 67 ਵਾਰ ਵੱਖ-ਵੱਖ ਲੋੜਵੰਦਾਂ ਲੋਕਾਂ ਨੂੰ ਪੂਰੇ ਪੰਜਾਬ ਅੰਦਰ ਜਾ ਕੇ ਖੂਨਦਾਨ ਕਰ ਚੁੱਕੇ ਹਨ ਅਤੇ ਅੱਜ ਉਨ੍ਹਾਂ 68ਵੀਂ ਵਾਰ ਖੂਨਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸੇਵਾ ਰਹਿੰਦੀ ਜ਼ਿੰਦਗੀ ਨਿਰੰਤਰ ਜਾਰੀ ਰੱਖਣਗੇ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਐੱਸ.ਐੱਚ.ਓ. ਇੰਸਪੈਕਟਰ ਗੁਰਭਜਨ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਨੌਜਵਾਨ ਸਮਾਜ ਸੇਵੀ ਜੇ.ਪੀ ਗੋਇਲ ਸੰਗਰੂਰ ਨੇ ਜ਼ਿਲਾ ਪੁਲਸ ਮੁਖੀ ਡਾ. ਸੰਦੀਪ ਗਰਗ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਤੋਂ ਉਕਤ ਖੂਨਦਾਨੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨ ਕਰਨ ਦੀ ਕੰਮ ਕੀਤੀ ਹੈ।
ਜਲੰਧਰ 'ਚ ਕੋਰੋਨਾ ਦਾ ਕੋਹਰਾਮ, 3 ਹੋਰ ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ
NEXT STORY