ਪਟਿਆਲਾ/ਪਾਤੜਾਂ (ਸੁਖਦੀਪ ਸਿੰਘ ਮਾਨ) : ਜ਼ਿਲ੍ਹਾ ਪੁਲਸ ਮੁਖੀ ਨੇ ਐਕਸ਼ਨ ਲੈਂਦੇ ਹੋਏ ਹਲਕਾ ਸਨੌਰ ਦੇ ਸਾਰੇ ਥਾਣਾ ਮੁਖੀ ਤੇ ਚੌਂਕੀ ਇੰਚਾਰਜ ਦੇ ਤਬਾਦਲੇ ਕਰ ਦਿੱਤੇ ਹਨ, ਉਨਾਂ ਨੂੰ ਹਲਕਾ ਸਨੌਰ ਤੋਂ ਬਦਲ ਕੇ ਪੁਲਸ ਲਾਈਨ ਪਟਿਆਲਾ ਹਾਜ਼ਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਵਾਂ 'ਤੇ ਨਵੇਂ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ ਨਿਯੁਕਤ ਕਰ ਦਿੱਤੇ ਗਏ ਹਨ। ਉਨਾਂ ਨੂੰ ਤਰੁੰਤ ਰਵਾਨਗੀ ਅਤੇ ਨਵੇਂ ਥਾਵਾਂ 'ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਤਬਾਦਲਿਆਂ ਦੀ ਸੂਚੀ ਖਬਰ ਵਿਚ ਹੇਠਾਂ ਦੇਖੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ "ਚ ਮੀਂਹ ਦਾ ਕਹਿਰ, ਪਰਿਵਾਰ 'ਤੇ ਡਿੱਗੀ ਛੱਤ, ਵਿੱਛ ਗਈਆਂ ਲਾਸ਼ਾਂ

ਦੱਸ ਦੇਈਏ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਬੀਤੇ ਕੱਲ੍ਹ ਹੜ੍ਹਾਂ ਦੇ ਮਾਮਲੇ ਨੂੰ ਲੈ ਕੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਸਰਕਾਰ ਅਤੇ ਪੰਜਾਬ ਦੇ ਸੀਨੀਅਰ ਆਈ. ਏ. ਐੱਸ ਅਫ਼ਸਰ ਖ਼ਿਲਾਫ ਰੱਜ ਕੇ ਭੜਾਸ ਕੱਢੀ ਗਈ ਸੀ ਜਿਸ 'ਤੇ ਐਕਸ਼ਨ ਲੈਂਦੇ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਚਹੇਤੇ ਪੁਲਸ ਅਧਿਕਾਰੀਆਂ ਨੂੰ ਬਦਲਿਆ ਗਿਆ ਹੈ।
ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਣ ਪੰਜਾਬ ਦਾ ਇਹ ਹਾਈਵੇਅ ਕੁਝ ਦਿਨਾਂ ਲਈ ਬੰਦ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੀਮਾਰ ਤੇ ਲਾਵਾਰਸ ਹਾਲਤ 'ਚ ਮਿਲਿਆ ਨੌਜਵਾਨ, ਹੋਈ ਮੌਤ
NEXT STORY