ਮੋਹਾਲੀ (ਜੱਸੋਵਾਲ) : ਮੋਹਾਲੀ ਦੇ ਫੇਜ਼-7 ਦੀ ਮਾਰਕਿਟ 'ਚ ਪੰਜਾਬ ਪੁਲਸ ਦੇ ਜਵਾਨਾਂ ਅਤੇ ਕੁਝ ਨੌਜਵਾਨਾਂ ਵਿਚਕਾਰ ਆਪਸੀ ਵਿਵਾਦ ਹੋ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ ਰਾਤ ਦੀ ਹੈ। ਅਸਲ 'ਚ ਬੀਤੀ ਦੇਰ ਰਾਤ ਪੀ. ਸੀ. ਆਰ ਪਾਰਟੀ ਦੇ ਮੁਲਾਜ਼ਮਾਂ ਦਾ ਸੜਕ 'ਤੇ ਕੁਝ ਨੌਜਵਾਨਾਂ ਨਾਲ ਪੰਗਾ ਹੋ ਗਿਆ। ਪੁਲਸ ਮੁਲਾਜ਼ਮਾਂ ਨੇ ਬੈਲਟ ਨਾ ਲਾਉਣ ਕਰਕੇ ਨੌਜਵਾਨਾਂ ਨੂੰ ਘੇਰਿਆ ਤਾਂ ਦੋਹਾਂ ਧਿਰਾਂ ਵਿਚਕਾਰ ਵਿਵਾਦ ਵਧ ਗਿਆ ਅਤੇ ਇਹ ਤੂੰ-ਤੂੰ, ਮੈਂ-ਮੈਂ ਹੱਥੋਪਾਈ ਤੱਕ ਉਤਰ ਆਈ। ਬਾਅਦ 'ਚ ਨੌਜਵਾਨਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜੋ ਕਿ ਵਾਇਰਲ ਹੋ ਗਈ। ਇਸ ਘਟਨਾ ਬਾਰੇ ਪੁਲਸ ਦਾ ਕਹਿਣਾ ਹੈ ਕਿ ਵਕੀਲਾਂ ਨੇ ਪੀ. ਸੀ. ਆਰ. ਦੇ ਕੰਮ 'ਚ ਵਿਘਨ ਪਾਇਆ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਪੁਲਸ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨੇ ਜਾਣ-ਬੁੱਝ ਕੇ ਪੁਲਸ ਨਾਲ ਪੰਗਾ ਲਿਆ।
ਸਰਬਜੋਤ ਨੇ 12ਵੀਂ 'ਚੋਂ ਕੀਤਾ 'ਟੌਪ', ਸਕੂਲ 'ਚ ਵਿਆਹ ਵਰਗਾ ਮਾਹੌਲ
NEXT STORY