ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ 'ਚੋਂ ਲੁਧਿਆਣਾ ਦੇ ਸਰਬਜੋਤ ਸਿੰਘ ਬਾਂਸਲ ਨੇ 98.89 ਫੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਰਬਜੋਤ ਨੇ ਕਾਮਰਸ 'ਚ 450 'ਚੋਂ 445 ਨੰਬਰ ਹਾਸਲ ਕੀਤੇ ਹਨ, ਜਿਸ ਤੋਂ ਬਾਅਦ ਸਰਬਜੋਤ ਦੇ ਘਰ ਅਤੇ ਸਕੂਲ 'ਚ ਖੁਸ਼ੀ ਦਾ ਮਾਹੌਲ ਹੈ। ਇਸੇ ਖੁਸ਼ੀ 'ਚ ਸਰਬਜੋਤ ਦੇ ਸਕੂਲ 'ਚ ਢੋਲ ਦੀ ਥਾਪ 'ਤੇ ਭੰਗੜੇ ਪਾਏ ਗਏ। ਉੱਥੇ ਹੀ ਸਰਬਜੋਤ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।
ਸਰਬਜੋਤ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਵਲੋਂ ਇਹ ਮੁਕਾਮ ਹਾਸਲ ਕਰਨ 'ਚ ਅਹਿਮ ਯੋਗਦਾਨ ਰਿਹਾ ਹੈ। ਸਰਬਜੋਤ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਉਹ 90 ਤੋਂ ਵੱਧ ਫੀਸਦੀ ਅੰਕ ਹਾਸਲ ਕਰੇਗਾ ਪਰ ਇਹ ਉਮੀਦ ਨਹੀਂ ਸੀ ਕਿ ਪੂਰੇ ਪੰਜਾਬ 'ਚੋਂ ਹੀ ਪਹਿਲੇ ਨੰਬਰ 'ਤੇ ਆ ਜਾਵੇਗਾ। ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਬਜੋਤ 'ਤੇ ਮਾਣ ਹੈ ਕਿ ਉਸ ਨੇ ਉਨ੍ਹਾਂ ਦੇ ਸਕੂਲ ਅਤੇ ਪੰਜਾਬ 'ਤੇ ਲੁਧਿਆਣਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ।
ਸਰਹੱਦੀ ਪਿੰਡਾਂ ਦੀ ਕਹਾਣੀ: ਨਾ ਸੜਕਾਂ, ਨਾ ਬਿਜਲੀ-ਪਾਣੀ
NEXT STORY