ਤਰਨਤਾਰਨ (ਰਮਨ)- ਥਾਣਾ ਸਿਟੀ ਤਰਨਤਾਰਨ ਅਧੀਨ ਆਉਂਦੀ ਪੁਲਸ ਚੌਕੀ ਟਾਉਨ ਵਿਖੇ ਤਾਇਨਾਤ ਕੀਤੇ ਗਏ ਸਿਪਾਹੀ ਰੈਂਕ ਵਾਲੇ ਲੋਅਰ ਗ੍ਰੇਡ ਇੰਚਾਰਜ ਏ.ਐੱਸ.ਆਈ. ਗੁਰਪ੍ਰੀਤ ਸਿੰਘ ਵੱਲੋਂ ਬੀਤੇ ਲੰਮੇ ਸਮੇਂ ਤੋਂ ਆਪਣੇ ਨਾਲ ਕੁੱਝ ਨਿੱਜੀ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਿਨ੍ਹਾਂ ਦੀ ਤਨਖਾਹ ਪੁਲਸ ਵਿਭਾਗ ਦੇ ਖਾਤੇ ਤੋਂ ਨਹੀਂ ਸਗੋਂ ਏ.ਐੱਸ.ਆਈ. ਦੇ ਨਿੱਜੀ ਖਾਤੇ ਤੋਂ ਉਨ੍ਹਾਂ ਨੂੰ ਭੁਗਤਾਈ ਜਾ ਰਹੀ ਹੈ। ਸੰਬੰਧਿਤ ਏ. ਐੱਸ. ਆਈ. ਵੱਲੋਂ ਆਪਣੇ ਨਾਲ ਗੱਡੀ ’ਚ ਬਿਠਾ ਕੇ ਨਿੱਜੀ ਕਰਮਚਾਰੀਆਂ ਨੂੰ ਜਿੱਥੇ ਆਪ੍ਰੇਸ਼ਨ ਕੈਸੋ ’ਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਇਨ੍ਹਾਂ ਕਰਮਚਾਰੀਆਂ ਨੂੰ ਸਰਕਾਰੀ ਏ. ਕੇ 47 ਰਾਈਫਲ ਤੱਕ ਸੌਂਪਦੇ ਹੋਏ ਪੱਕੇ ਮੁਲਾਜ਼ਮ ਵਾਂਗ ਡਿਊਟੀ ਕਰਵਾਈ ਜਾ ਰਹੀ ਹੈ। ਭਾਵੇਂ ਕਿ ਇਹ ਨਿੱਜੀ ਕਰਮਚਾਰੀਆਂ ਦੀ ਜਾਣਕਾਰੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਨਹੀਂ ਹੈ ਪ੍ਰੰਤੂ ਹੇਠਲੇ ਪੱਧਰ ’ਤੇ ਤਾਇਨਾਤ ਕਰਮਚਾਰੀਆਂ ਅਤੇ ਇਲਾਕੇ ’ਚ ਇਨ੍ਹਾਂ ਨਿੱਜੀ ਕਰਮਚਾਰੀਆਂ ਦੀ ਖੂਬ ਮਸ਼ਹੂਰੀ ਹੋ ਰਹੀ ਹੈ। ਏ.ਕੇ. 47 ਰਾਈਫਲ ਨੂੰ ਨਿੱਜੀ ਹੱਥਾਂ ’ਚ ਫੜ੍ਹਾ ਕੇ ਡਿਊਟੀ ਕਰਵਾਉਣਾ ਵੱਡੀ ਲਾਪਰਵਾਹੀ ਨੂੰ ਪੇਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ ਮਿਜਾਜ਼
ਇਸ ਸਬੰਧੀ ਜ਼ਿਲੇ ਦੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਵੱਲੋਂ ਤੁਰੰਤ ਸਖ਼ਤ ਐਕਸ਼ਨ ਲੈਂਦੇ ਹੋਏ ਏਐਸਆਈ ਗੁਰਪ੍ਰੀਤ ਸਿੰਘ ਨੂੰ ਸੀਆਈਏ ਸਟਾਫ ਤਰਨਤਾਰਨ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਉੱਥੇ ਹੀ ਐਸ.ਪੀ ਸਥਾਨਕ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸਐਸਪੀ ਦੇ ਆਦੇਸ਼ਾਂ ਉੱਪਰ ਸੰਬੰਧਤ ਕਰਮਚਾਰੀ ਗੁਰਪ੍ਰੀਤ ਸਿੰਘ ਨੂੰ ਤਬਦੀਲ ਕਰਦੇ ਹੋਏ ਸੀਆਈਏ ਸਟਾਫ ਵਿਖੇ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਪੀ ਸੁਖਨਿੰਦਰ ਸਿੰਘ ਨੇ ਮੰਨਿਆ ਕਿ ਕਿਸੇ ਵੀ ਪ੍ਰਾਈਵੇਟ ਵਿਅਕਤੀ ਦੇ ਹੱਥ 'ਚ ਸਰਕਾਰੀ ਏਕੇ 47 ਰਾਈਫਲ ਫੜਾਉਣਾ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸਿਆ ਹੈਰਾਨੀਜਨਕ ਕਾਰਨ
ਜਾਣਕਾਰੀ ਅਨੁਸਾਰ ਪੁਲਸ ਚੌਕੀ ਟਾਊਨ ਦੇ ਏ.ਐੱਸ.ਆਈ. ਗੁਰਪ੍ਰੀਤ ਸਿੰਘ ਵੱਲੋਂ ਜਿੱਥੇ ਇਮਾਨਦਾਰੀ ਅਤੇ ਸਖਤੀ ਨਾਲ ਡਿਊਟੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਉਨ੍ਹਾਂ ਵੱਲੋਂ ਨਿੱਜੀ ਕਰਮਚਾਰੀਆਂ ਨੂੰ ਅਸਲਾ ਸੌਂਪ ਕੇ ਡਿਊਟੀ ਕਰਵਾਉਣੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ। ਇਨ੍ਹਾਂ ਹੀ ਨਹੀਂ ਸੰਬੰਧਿਤ ਏਐਸਆਈ ਨੂੰ ਜਿੱਥੇ ਮੇਲਿਆਂ ਅਤੇ ਕਬੱਡੀ ਕੱਪ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਇਸ ਨਿੱਜੀ ਕਰਮਚਾਰੀ ਏ. ਕੇ. 47 ਰਾਈਫਲ ਨੂੰ ਆਪਣੇ ਗੱਲ ’ਚ ਪਾ ਕੇ ਫੋਟੋਆਂ ਖਿਚਵਾਉਂਦੇ ਨਜ਼ਰ ਆ ਰਹੇ ਹਨ ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਬਘੇਲ ਦੀ ਮੀਟਿੰਗ ਲਈ ਚੰਨੀ ਧੜੇ ਨੂੰ ਨਹੀਂ ਮਿਲਿਆ ਸੱਦਾ! ਭਾਰਤ ਭੂਸ਼ਣ ਆਸ਼ੂ ਦਾ ਵੱਡਾ ਬਿਆਨ (ਵੀਡੀਓ)
NEXT STORY