ਰੋਪੜ (ਸੱਜਣ ਸੈਣੀ)—ਰੋਪੜ ਪੰਜਾਬ ਪੁਲਸ ਦੇ ਏ.ਐੱਸ.ਆਈ. ਵਲੋਂ ਬੱਸ 'ਚ ਇਕ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਦੇ ਰਿਸ਼ਤੇਦਾਰਾਂ ਨੇ ਏ.ਐੱਸ.ਆਈ. ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਅਤੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ ਨਰਸਿੰਗ ਦੀ ਪੜ੍ਹਾਈ ਕਰ ਵਾਲੀ ਰੋਪੜ ਵਾਸੀ ਵਿਦਿਆਰਥਣ ਚੰਡੀਗੜ੍ਹ ਤੋਂ ਰੋਪੜ ਜਾਣ ਲਈ ਪੰਜਾਬ ਰੋਡਵੇਜ਼ ਦੀ ਬੱਸ 'ਚ ਸਾਵਰ ਸੀ ਤਾਂ ਸਿਵਲ ਵਰਦੀ 'ਚ ਏ.ਐੱਸ.ਆਈ. ਉਸ ਦੇ ਨਾਲ ਵਾਲੀ ਸੀਟ 'ਤੇ ਆ ਕੇ ਬੈਠ ਗਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਲੈ ਕੇ ਖਰੜ ਤੱਕ ਇਹ ਵਿਅਕਤੀ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ। ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਸੜਕ 'ਤੇ ਟੋਏ ਹੋਣ ਕਾਰਨ ਨਾਲ ਬੈਠੇ ਵਿਅਕਤੀ ਦੀ ਬਾਂਹ ਉਸ ਨੂੰ ਲੱਗ ਰਹੀ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਖਰੜ ਪਾਰ ਕਰਦੇ ਹੀ ਉਸ ਨੇ ਉਸ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਤੋਂ ਮਨਾਂ ਕੀਤਾ ਪਰ ਉਹ ਨਹੀਂ ਹਟਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਬੱਸ 'ਚ ਆਪਣੇ ਭਰਾ ਨੂੰ ਮੈਸੇਜ ਕਰ ਦਿੱਤਾ ਅਤੇ ਇਸ ਵਿਅਕਤੀ ਵਲੋਂ ਦਿੱਤਾ ਗਿਆ ਮੋਬਾਇਲ ਨੰਬਰ ਵੀ ਭੇਜ ਦਿੱਤਾ।
ਬੱਸ ਦੇ ਪੁਰਾਣੇ ਬੱਸ ਸਟੈਂਡ 'ਤੇ ਪਹੁੰਚਣ 'ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਉਸ ਵਿਅਕਤੀ ਨੂੰ ਫੜ੍ਹ ਲਿਆ ਅਤੇ ਪੁਲਸ ਨੂੰ ਸੂਚਨਾ ਦਿੱਤਾ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਇਕ ਨੌਜਵਾਨ ਨੂੰ ਏ.ਐੱਸ.ਆਈ. ਨੂੰ ਥੱਪੜ ਵੀ ਮਾਰਿਆ, ਜਦਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਏ.ਐੱਸ.ਆਈ. ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
...ਤੇ ਹੁਣ 'ਐਂਬੂਲੈਂਸ' ਸਮੇਤ ਸਰਕਾਰੀ ਗੱਡੀਆਂ ਦੀ ਵੀ ਹੋਵੇਗੀ ਚੈਕਿੰਗ
NEXT STORY