ਚੰਡੀਗੜ੍ਹ : ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨਾ ਸਿਖਾਉਣ ਵਾਲੀ ਪੰਜਾਬ ਪੁਲਸ ਦੇ ਕੁਝ ਮੁਲਾਜ਼ਮਾਂ ਨੇ ਖੁਦ ਹੀ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ। ਇਸ ਦੇ ਚੱਲਦਿਆਂ ਹੀ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦਾ ਚੰਡੀਗੜ੍ਹ 'ਚ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਅਸਲ 'ਚ ਪੰਜਾਬ ਪੁਲਸ ਦਾ ਇਹ ਮੁਲਾਜ਼ਮ ਸ਼ਹਿਰ ਦੇ ਮਟਕਾ ਚੌਂਕ ਨੇੜੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ 'ਤੇ ਗੱਲਾਂ ਕਰ ਰਿਹਾ ਸੀ, ਜਿਸ ਦੀ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਕੇ ਚੰਡੀਗੜ੍ਹ ਪੁਲਸ ਨੂੰ ਪਾ ਦਿੱਤੀ ਗਈ।
ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਉਕਤ ਮੁਲਾਜ਼ਮ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਕੋਈ ਆਮ ਬੰਦਾ ਹੁੰਦਾ ਤਾਂ ਇਹੀ ਪੰਜਾਬ ਪੁਲਸ ਨੇ ਚਲਾਨ ਕੱਟਣ ਲਈ ਗੱਡੀ ਲੈ ਕੇ ਉਸ ਦੇ ਪਿੱਛੇ ਦੌੜਨਾ ਸੀ ਪਰ ਸ਼ਾਇਦ ਖੁਦ ਇਨ੍ਹਾਂ ਵਰਗੇ ਮੁਲਾਜ਼ਮਾਂ ਨੂੰ ਭੁੱਲ ਜਾਂਦਾ ਹੈ ਕਿ ਆਮ ਜਨਤਾ ਦੀ ਤਰ੍ਹਾਂ ਹੀ ਸਾਰੇ ਨਿਯਮ ਇਨ੍ਹਾਂ 'ਤੇ ਵੀ ਲਾਗੂ ਹੁੰਦੇ ਹਨ।
ਹੁਸ਼ਿਆਰਪੁਰ ਦੇ ਵੱਖ-ਵੱਖ ਹਿੱਸਿਆ 'ਚ ਅੱਜ ਰੋਸ ਪ੍ਰਦਰਸ਼ਨ
NEXT STORY