ਮੋਹਾਲੀ (ਸੰਦੀਪ) : ਪੰਜਾਬ ਪੁਲਸ 'ਚ ਤਾਇਨਾਤ ਕਾਂਸਟੇਬਲ ਵੱਲੋਂ ਮੋਹਾਲੀ ਦੇ ਇਕ ਹੋਟਲ 'ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਾਂਸਟੇਬਲ ਅਸ਼ਵਨੀ ਨੇ ਆਪਣੀ ਹੀ ਸਰਿਵਸ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ ਹੈ। ਪੁਲਸ ਨੂੰ ਮੌਕੇ 'ਤੇ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਗਰਮੀ ਕੱਢੇਗੀ ਵੱਟ, 38 ਡਿਗਰੀ ਤੋਂ ਪਾਰ ਪੁੱਜਿਆ ਪਾਰਾ
ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਅਸ਼ਵਨੀ ਦੇ ਪਿਤਾ ਚੰਡੀਗੜ੍ਹ ਪੁਲਸ 'ਚ ਬਤੌਰ ਸਬ-ਇੰਸਪੈਕਟਰ ਤਾਇਨਾਤ ਹਨ। ਅਸ਼ਵਨੀ ਬੀਤੀ ਸਵੇਰ ਇਕ ਨਿੱਜੀ ਹੋਟਲ 'ਚ ਰੁਕਣ ਲਈ ਆਇਆ ਸੀ। ਰਾਤ ਵੇਲੇ ਜਿਵੇਂ ਹੀ ਉਸ ਦੇ ਕਮਰੇ 'ਚੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਸਟਾਫ਼ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਦੇਖਿਆ ਕਿ ਅਸ਼ਵਨੀ ਆਪਣੇ ਕਮਰੇ 'ਚ ਲਹੂ-ਲੁਹਾਨ ਹਾਲਤ 'ਚ ਪਿਆ ਹੋਇਆ ਸੀ।
ਇਹ ਵੀ ਪੜ੍ਹੋ : CBSE 10ਵੀਂ ਤੇ 12ਵੀਂ ਜਮਾਤ ਦੇ Result ਦੀ ਉਡੀਕ ਕਰਦੇ ਵਿਦਿਆਰਥੀ ਧਿਆਨ ਦੇਣ, ਬੋਰਡ ਨੇ ਕੀਤਾ ਅਲਰਟ
ਉਸ ਨੂੰ ਤੁਰੰਤ ਸੈਕਟਰ-32 ਸਥਿਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਨੇ ਮੌਕੇ 'ਤੇ ਸਰਵਿਸ ਪਿਸਤੌਲ ਵੀ ਬਰਾਮਦ ਕੀਤੀ ਹੈ, ਜਿਸ ਤੋਂ ਪੁਲਸ ਨੂੰ ਲੱਗ ਰਿਹਾ ਹੈ ਕਿ ਉਸ ਨੇ ਖ਼ੁਦ ਨੂੰ ਗੋਲੀ ਮਾਰੀ ਹੈ। ਫਿਲਹਾਲ ਪੁਲਸ ਡੂੰਘਾਈ ਨਾਲ ਕੇਸ ਦੀ ਜਾਂਚ ਕਰਨ 'ਚ ਜੁੱਟ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜ਼ਹਿਰੀਲਾ ਅਨਾਜ ਖਾ ਰਹੇ ਪੰਜਾਬੀ, ਕੀਟਨਾਸ਼ਕਾਂ ਦੀ ਵਰਤੋਂ ਕਰਨ 'ਚ ਪੂਰੇ ਦੇਸ਼ 'ਚੋਂ ਮੋਹਰੀ
NEXT STORY