ਕਪੂਰਥਲਾ (ਭੂਸ਼ਣ)— ਕਰਫਿਊ ਦੌਰਾਨ ਨਜ਼ਦੀਕੀ ਪਿੰਡ ਲੱਖਣ ਕਲਾਂ 'ਚ ਡਰੱਗ ਲੈਣ ਗਏ 3 ਪੁਲਸ ਕਰਮਚਾਰੀਆਂ ਨੂੰ ਖੇਤਰ ਦੀ ਜਨਤਾ ਨੇ ਘੇਰ ਲਿਆ। ਜਿਸ ਦੌਰਾਨ ਤਿੰਨੋਂ ਪੁਲਸ ਕਰਮਚਾਰੀਆਂ ਨੇ ਆਪਣੀ ਨੌਕਰੀ ਦੀ ਦੁਹਾਈ ਦਿੰਦੇ ਹੋਏ ਮੌਕੇ 'ਤੇ ਬਚ ਕੇ ਨਿਕਲ ਪਏ ਪਰ ਇਸ ਦੌਰਾਨ ਮੌਕੇ 'ਤੇ ਵਾਇਰਲ ਹੋਈ ਵੀਡਿਓ ਦੇ ਆਧਾਰ 'ਤੇ ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਨੇ ਤਿੰਨੋਂ ਮੁਲਜ਼ਮਾਂ ਨੂੰ ਜਾਂਚ 'ਤੇ ਬੁਲਾ ਕੇ ਤੇ ਉਨ੍ਹਾਂ ਦੇ ਡਰੱਗ ਸਬੰਧੀ ਟੈਸਟ ਕਰਵਾਏ ਤਾਂ ਤਿੰਨਾਂ ਪੁਲਸ ਕਰਮਚਾਰੀ ਨਸ਼ੇ ਦਾ ਸੇਵਨ ਕਰਨ ਦੇ ਆਦੀ ਪਾਏ ਗਏ। ਜਿਸਦੇ ਆਧਾਰ 'ਤੇ ਤਿੰਨੋਂ ਮੁਲਜਮਾਂ ਦੇ ਖਿਲਾਫ ਥਾਣਾ ਸਦਰ 'ਚ ਮਾਮਲਾ ਦਰਜ ਕਰ ਕੇ ਤਿੰਨੋਂ ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਜ਼ਖਮ ਹੋਏ ਫਿਰ ਤੋਂ ਤਾਜ਼ਾ, 'ਫਤਿਹਵੀਰ' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)
ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਬ ਡਵੀਜ਼ਨ ਹਰਿੰਦਰ ਸਿੰਘ ਗਿੱਲ ਨੇ ਮੋਬਾਇਲ ਫੋਨ 'ਤੇ ਇਕ ਵਾਇਰਲ ਵੀਡਿਓ ਆਈ ਸੀ, ਜਿਸਦੀ ਹੁਣ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਪਿੰਡ ਲੱਖਣ ਕਲਾਂ 'ਚ ਤਿੰਨ ਵਰਦੀਧਾਰੀ ਪੁਲਸ ਕਰਮਚਾਰੀਆਂ ਨੂੰ ਪਿੰਡ 'ਚ ਲੋਕਾਂ ਦੀ ਭੀੜ ਨੇ ਘੇਰਿਆ ਹੋਇਆ ਹੈ ਉਕਤ ਪੁਲਸ ਕਰਮਚਾਰੀਆਂ ਦੀ ਸਰਚ ਕਰਨ 'ਤੇ ਲੋਕਾਂ ਨੇ ਇਨ੍ਹਾਂ ਤੋਂ ਇਕ ਸਰਿੰਜ ਵੀ ਬਰਾਮਦ ਕੀਤੀ ਸੀ। ਵੀਡਿਓ 'ਚ ਉਹ ਪੁਲਸ ਕਰਮਚਾਰੀ ਲੋਕਾਂ ਨੂੰ ਡਰੱਗ ਲੈਣ ਸਬੰਧੀ ਦੱਸਦੇ ਹਨ ਤੇ ਆਪਣੀ ਨੌਕਰੀ ਦੀ ਦੁਹਾਈ ਦੇ ਰਹੇ ਹਨ। ਜਿਸ ਦੌਰਾਨ ਤਿੰਨੋਂ ਪੁਲਸ ਕਰਮਚਾਰੀ ਲੋਕਾਂ ਦੀ ਮਿੰਨਤ ਕਰਕੇ ਲੋਕਾਂ ਤੋਂ ਬਚ ਕੇ ਨਿਕਲ ਜਾਂਦੇ ਹਨ।
ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਜਲੰਧਰ 'ਚ 'ਕੋਰੋਨਾ' ਦਾ ਕਹਿਰ, 3 ਨਵੇਂ ਕੇਸ ਆਏ ਸਾਹਮਣੇ
ਡੀ. ਐੱਸ. ਪੀ. ਸਬ ਡਿਵੀਜ਼ਨ ਕਪੂਰਥਲਾ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਤਿੰਨੋਂ ਪੁਲਸ ਕਰਮਚਾਰੀਆਂ ਦੀ ਪਛਾਣ ਹੈੱਡ ਕਾਂਸਟੇਬਲ ਦਿਆਲ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਸ਼ੇਖ ਚੱਕ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਪੀ. ਏ. ਪੀ. ਜਲੰਧਰ, ਕਾਂਸਟੇਬਲ ਜਰਮਨਜੀਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਸ਼ੇਖ ਚੱਕ ਥਾਣਾ ਸਦਰ ਤਰਨਤਾਰਨ ਤੇ ਜਗਤਾਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੁਹੱਲਾ ਅਜੀਤ ਨਗਰ ਕਪੂਰਥਲਾ ਵਜੋਂ ਹੋਈ। ਜਿਸ 'ਤੇ ਜਦੋਂ ਤਿੰਨੋਂ ਪੁਲਸ ਕਰਮਚਾਰੀਆਂ ਨੂੰ ਡੀ. ਐੱਸ. ਪੀ. ਸਬ ਡਵੀਜ਼ਨ ਨੇ ਬੁਲਾ ਕੇ ਉਨ੍ਹਾਂ ਦੇ ਸਿਵਲ ਹਸਪਤਾਲ ਕਪੂਰਥਲਾ ਤੋਂ ਡਰੱਗ ਸਬੰਧੀ ਟੈਸਟ ਕਰਵਾਏ ਤਾਂ ਤਿੰਨੋਂ ਹੀ ਨਸ਼ੇ ਦੇ ਆਦੀ ਨਿਕਲੇ ਜਿਸਦੇ ਆਧਾਰ 'ਤੇ ਤਿੰਨੋਂ ਪੁਲਸ ਕਰਮਚਾਰੀਆਂ ਦੇ ਖਿਲਾਫ ਨਸ਼ਾ ਕਰਨ ਅਤੇ ਕਰਫਿਊ 'ਚ ਘੁੰਮਣ ਦੇ ਆਰੋਪ 'ਚ ਮਾਮਲਾ ਦਰਜ ਕਰ ਲਿਆ ਗਿਆ। ਤਿੰਨੋਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਗ੍ਰਿਫਤਾਰ ਪੁਲਸ ਕਰਮਚਾਰੀਆਂ 'ਚੋਂ ਦੋ ਹਨ ਪਿਓ-ਪੁੱਤ
ਥਾਣਾ ਸਦਰ ਕਪੂਰਥਲਾ ਦੀ ਪੁਲਸ ਵੱਲੋਂ ਨਸ਼ਾ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਪੁਲਸ ਕਰਮਚਾਰੀਆਂ 'ਚ ਦੋ ਆਪਸ 'ਚ ਪਿਓ-ਪੁੱਤ ਹਨ, ਜਿਨ੍ਹਾਂ ਨੂੰ ਨਸ਼ਾ ਲੈਣ ਦੀ ਆਦਤ ਨੇ ਪਿਓ ਪੁੱਤਰ ਦੇ ਪਵਿੱਤਰ ਰਿਸ਼ਤੇ ਨੂੰ ਹੀ ਤਾਰ-ਤਾਰ ਕਰ ਦਿੱਤਾ। ਗ੍ਰਿਫਤਾਰ ਹੈੱਡ ਕਾਂਸਟੇਬਲ ਦਿਆਲ ਸਿੰਘ ਦਾ ਲੜਕਾ ਜਰਮਨਜੀਤ ਸਿੰਘ ਵੀ ਨਸ਼ੇ ਦਾ ਆਦੀ ਹੈ ਤੇ ਘਟਨਾ ਸਥਲ 'ਚ ਦੋਵੇਂ ਬਾਪ-ਬੇਟਾ ਨਸ਼ਾ ਲੈਣ ਗਏ ਸਨ।
ਇਹ ਵੀ ਪੜ੍ਹੋ: ਫਰੀਦਕੋਟ: ਨਾਂਦੇੜ ਤੋਂ ਪਰਤੀ 23 ਸਾਲਾ ਲੜਕੀ ਨਿਕਲੀ 'ਕੋਰੋਨਾ' ਪਾਜ਼ੇਟਿਵ
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 91 ਸ਼ਰਧਾਲੂ ਗੁ. ਦੂਖਨਿਵਾਰਨ ਸਾਹਿਬ ਵਿਖੇ ‘ਏਕਾਂਤਵਾਸ’
NEXT STORY