ਫ਼ਤਿਹਗੜ੍ਹ ਸਾਹਿਬ (ਵਿਪਨ ਭਾਰਦਵਾਜ): ਪੰਜਾਬ ਪੁਲਸ ਦੇ ਡੀ.ਐੱਸ.ਪੀ. ਅਤੇ ਸਾਬਕਾ ਕਾਂਗਰਸੀ ਵਿਧਾਇਕ ਵਿਚਾਲੇ ਤਿੱਖੀ ਬਹਿਸਬਾਜ਼ੀ ਹੋ ਗਈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਵਿਚ ਪੰਜਾਬ ਪੁਲਸ ਫ਼ਤਿਹਗੜ੍ਹ ਸਾਹਿਬ ਦੇ ਡੀ.ਐੱਸ.ਪੀ. ਸੁਖਨਾਜ ਸਿੰਘ ਗਿੱਲ ਅਤੇ ਸਾਬਕਾ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਤਿੱਖੀ ਬਹਿਸ ਕਰਦੇ ਵੇਖੇ ਜਾ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - ਭਲਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ MP ਸਰਬਜੀਤ ਸਿੰਘ ਖ਼ਾਲਸਾ, ਰੱਖਣਗੇ ਇਹ ਮੰਗਾਂ
ਦਰਅਸਲ, ਬੀਤੇ ਦਿਨੀਂ ਕੋਆਪਰੇਟਿਵ ਸੋਸਾਇਟੀ ਸਹਿਕਾਰੀ ਸਭਾ ਚਨਾਥਲ ਕਲਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿਚ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸਾਬਕਾ ਸਰਪੰਚ ਜਗਦੀਪ ਸਿੰਘ ਲੰਬੜਦਾਰ ਨੇ ਕਿਹਾ ਕਿ ਸੋਸਾਇਟੀ ਦੀ ਚੋਣ ਸਿਆਸੀ ਦਬਾਅ ਹੇਠਾਂ ਇਕ ਸ਼ੈਲਰ ਵਿਚ ਚੁੱਪ ਚੁਪੀਤੇ ਗੈਰ ਕਾਨੂੰਨੀ ਗਲਤ ਢੰਗ ਨਾਲ ਕਰਵਾਈ ਗਈ ਸੀ, ਜਿਸ ਕਾਰਨ ਦੋਵਾਂ ਪਿੰਡਾਂ ਦੇ ਵਿਚ ਰੋਸ ਸੀ ਅਤੇ ਇਸ ਸਬੰਧੀ ਡੀ ਆਰ ਪਟੀਸ਼ਨ ਦਿੱਤੀ ਗਈ ਤੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਪ੍ਰੰਤੂ ਪਟੀਸ਼ਨ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਚੋਣ ਕਰਵਾਉਣ ਤੋਂ ਪਹਿਲਾਂ ਨੋਟੀਫਿਕੇਸ਼ਨ ਲਗਾਇਆ ਜਾਂਦਾ ਅਤੇ ਪਿੰਡਾਂ ਦੇ ਵਿਚ ਅਨਾਉਂਸਮੈਂਟ ਵੀ ਕਰਵਾਈ ਜਾਂਦੀ ਹੈ, ਪ੍ਰੰਤੂ ਚੋਣ ਪ੍ਰਕਿਰਿਆ ਨੂੰ ਛਿੱਕੇ ਟੰਗ ਕੇ ਇਹ ਚੋਣ ਕਰਵਾਈ ਗਈ ਜਿਸ ਦੇ ਵਿਰੋਧ ਵਿਚ ਦੋਹੇ ਪਿੰਡਾਂ ਦੇ ਲੋਕਾਂ ਵੱਲੋਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੈਂਬਰਾਂ ਦੀ ਚੋਣ ਕਰਵਾਈ ਗਈ, ਉਨ੍ਹਾਂ ਵਿਚੋਂ ਇਕ ਮੈਂਬਰ ਕੋਲ ਜ਼ਮੀਨ ਵੀ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਨਾਗਰਾ ਨੇ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਕਿ ਇਕ ਦਿਨ ਪਹਿਲਾਂ ਹੀ ਧਰਨਾ ਲਾਉਣ ਵਾਲਿਆਂ ਨੂੰ ਡਰਾਇਆ ਗਿਆ ਕਿ ਜੇਕਰ ਧਰਨਾ ਲਗਾਇਆ ਗਿਆ ਤਾਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਧਰਨੇ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਕਰਨ ਵਾਲਾ ਸਪੀਕਰ ਖੋਹਿਆ ਗਿਆ ਤੇ ਧਰਨਾਕਾਰੀਆਂ ਨੂੰ ਡਰਾਇਆ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਹ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਲੜਾਈ ਲੜਨਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਸਾਬਕਾ SHO 'ਤੇ ਹੋਈ ਫ਼ਾਇਰਿੰਗ! ਸ਼ਰੂਤੀ ਕਾਂਡ ਵਾਲੇ ਨਿਸ਼ਾਨ ਸਿੰਘ ਨਾਲ ਜੁੜੇ ਤਾਰ
ਦੂਜੇ ਪਾਸੇ ਵੀਡੀਓ ਵਿਚ ਡੀ.ਐੱਸ.ਪੀ. ਫ਼ਤਿਹਗੜ੍ਹ ਸਾਹਿਬ ਸੁਖਨਾਜ ਸਿੰਘ ਗਿੱਲ ਪ੍ਰਦਰਸ਼ਨਕਾਰੀਆਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਸਪੀਕਰ ਦੀ ਇਜਾਜ਼ਤ ਨਹੀਂ ਹੈ, ਇਸ ਲਈ ਉਹ ਸਪੀਕਰ ਨਹੀਂ ਲਗਾ ਸਕਦੇ। ਡੀ.ਐੱਸ.ਪੀ. ਨੇ ਕਿਹਾ ਕਿ ਉਹ 5 ਪ੍ਰਦਰਸ਼ਨਕਾਰੀਆਂ ਨੂੰ ਡੀ.ਆਰ. ਨਾਲ ਮਿਲਵਾ ਦੇਣਗੇ, ਪਰ ਉਹ ਆਮ ਲੋਕਾਂ ਨੂੰ ਤੰਗ-ਪਰੇਸ਼ਾਨ ਨਾ ਕਰਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10ਵੀਂ ਦਾ ਵਿਦਿਆਰਥੀ ਸੀ ਘਰ 'ਚ ਇਕੱਲਾ, ਜਦ ਘਰ ਆਈ ਵੱਡੀ ਭੈਣ ਤਾਂ ਕਮਰੇ ਦੇ ਅੰਦਰ ਭਰਾ ਦੀ ਲਾਸ਼ ਵੇਖ ਉੱਡੇ ਹੋਸ਼
NEXT STORY