ਜਲੰਧਰ- ਆਏ ਦਿਨ ਪੰਜਾਬ ਪੁਲਸ ਦੇ ਮੁਲਾਜ਼ਮ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਲੰਮਾ ਪਿੰਡ ਚੌਂਕ ਨੇੜੇ ਵੇਖਣ ਨੂੰ ਮਿਲਿਆ। ਜਲੰਧਰ ਸ਼ਹਿਰ ਦੇ ਲੰਮਾ ਪਿੰਡ ਚੌਂਕ ਨੇੜੇ ਸਥਿਤ ਇਕ ਹੋਟਲ ਦੇ ਬਾਹਰ ਐਤਵਾਰ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪੁਲਸ ਮੁਲਾਜ਼ਮ ਸੜਕ ਵਿਚਕਾਰ ਬੀਅਰ ਪੀਣ ਲੱਗ ਗਿਆ। ਉਥੇ ਮੌਜੂਦ ਲੋਕਾਂ ਨੇ ਪੁਲਸ ਕਰਮਚਾਰੀ ਨੂੰ ਬੀਅਰ ਪੀਣ ਤੋਂ ਰੋਕਿਆ ਤਾਂ ਉਹ ਆਪਣੀ ਵਰਦੀ ਦਾ ਰੋਹਬ ਝਾੜਦਾ ਨਜ਼ਰ ਆਇਆ। ਇੰਨਾ ਹੀ ਨਹੀਂ ਉਹ ਲੋਕਾਂ ਦੋ ਰੋਕਣ ਦੇ ਬਾਵਜੂਦ ਵੀ ਬੀਅਰ ਪੀਂਦਾ ਰਿਹਾ। ਇਸ ਦੀ ਕੁਝ ਲੋਕਾਂ ਨੇ ਵੀਡੀਓ ਵੀ ਬਣਾ ਲਈ।
ਸੂਤਰਾਂ ਮੁਤਾਬਕ ਐਤਵਾਰ ਰਾਤ ਹੋਟਲ ਵਿਚ ਇਕ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇਸ ਵਿਚ ਭਾਜਪਾ ਨੇਤਾ ਵੀ ਪਹੁੰਚੇ ਸਨ। ਉਨ੍ਹਾਂ ਨਾਲ ਇਕ ਗੰਨਮੈਨ ਵੀ ਸੀ। ਉਥੇ ਹੀ ਗੰਨਮੈਨ ਹੋਟਲ ਦੇ ਬਾਹਰ ਆ ਕੇ ਸੜਕ 'ਤੇ ਹੀ ਬੀਅਰ ਪੀਣ ਲੱਗਾ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਕਿਹਾ ਕਿ ਉਹ ਹੋਟਲ ਦੇ ਅੰਦਰ ਚਲਾ ਜਾਵੇ। ਇਸ 'ਤੇ ਪੁਲਸ ਮੁਲਾਜ਼ਮ ਉਲਟਾ ਉਨ੍ਹਾਂ ਲੋਕਾਂ 'ਤੇ ਵਰਦੀ ਦਾ ਰੋਹਬ ਝਾੜਨ ਲੱਗਾ।
ਇਹ ਵੀ ਪੜ੍ਹੋ -ਇਕ ਹੋਰ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ, ਇਸ ਖੇਤਰ 'ਚ ਸਥਾਪਤ ਹੋਵੇਗਾ ਡਿਟੈਕਟਿਵ ਵਿੰਗ
ਇਸੇ ਦੌਰਾਨ ਕਿਸੇ ਨੇ ਉਸ ਤੋਂ ਪੁੱਛਿਆ ਕਿ ਤੁਸੀਂ ਵਰਦੀ ਵਿਚ ਬੀਅਰ ਪੀ ਰਹੇ ਹੋ। ਤੁਹਾਡੀ ਡਿਊਟੀ ਕਿੱਥੇ ਲੱਗੀ ਹੈ? ਇਸ 'ਤੇ ਪੁਲਸ ਕਰਮਚਾਰੀ ਨੇ ਜਵਾਬ ਦਿੱਤਾ ਕਿ ਉਸ ਦੀ ਡਿਊਟੀ ਹੀ ਵਿਆਹ ਵਿਚ ਹੈ ਤਾਂ ਉਹ ਬੀਅਰ ਹੀ ਪੀਵੇਗਾ। ਇੰਨਾ ਕਹਿ ਕੇ ਉਹ ਫਿਰ ਬੀਅਰ ਪੀਣ ਲੱਗਾ। ਵੇਖਦੇ ਹੀ ਵੇਖਦੇ ਉਥੇ ਕਾਫ਼ੀ ਗਿਣਤੀ ਵਿਚ ਲੋਕ ਇੱਕਠੇ ਹੋ ਗਏ ਅਤੇ ਹੰਗਾਮਾ ਕਰਨ ਲੱਗੇ। ਲੋਕਾਂ ਦੇ ਵੱਧਦਾ ਵਿਰੋਧ ਵੇਖ ਕੇ ਉਕਤ ਮੁਲਾਜ਼ਮ ਉਥੋਂ ਭੱਜ ਗਿਆ।
ਇਹ ਵੀ ਪੜ੍ਹੋ -ਫਿਲੌਰ: ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਬਿਨਾਂ ਟਿਕਟ ਲੈ ਕੇ ਯਾਤਰਾ ਕਰਨ ਵਾਲਿਆਂ ਦੀ ਆਈ ਸ਼ਾਮਤ, 4.49 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ
NEXT STORY