ਗੁਰਦਾਸਪੁਰ: ਗੁਰਦਾਸਪੁਰ ਪੁਲਸ ਨੇ ਚੋਰੀ ਹੋਏ ਮੋਬਾਈਲ ਨੂੰ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਟ੍ਰੇਸ ਕਰ ਕੇ ਮਿਸਾਲ ਕਾਇਮ ਕੀਤੀ ਹੈ। ਸ਼ਿਕਾਇਤਕਰਤਾ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫ਼ੋਨ ਵਿਚ ਉਸ ਦੀ ਨੈੱਟ-ਬੈਂਕਿੰਗ ਤੇ ਹੋਰ ਜ਼ਰੂਰੀ ਡਾਟਾ ਸੀ ਤੇ ਪੁਲਸ ਨੇ ਇੰਨੀ ਛੇਤੀ ਫ਼ੋਨ ਬਰਾਮਦ ਕਰ ਕੇ ਉਸ ਦਾ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ASI ਦਲਜੀਤ ਕੁਮਾਰ ਨੇ ਦੱਸਿਆ ਕਿ ਉਹ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਜਲੰਧਰ ਵਿਖੇ ਤਾਇਨਾਤ ਹੈ। ਉਹ ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਆਪਣੇ ਘਰ ਗਿਆ ਹੋਇਆ ਸੀ। ਸ਼ਨੀਵਾਰ ਨੂੰ ਬਾਜ਼ਾਰ ਜਾਂਦੇ ਹੋਏ ਉਸ ਦਾ ਫ਼ੋਨ ਚੋਰੀ ਹੋ ਗਿਆ। ਉਸ ਨੇ ਤੁਰੰਤ ਇਸ ਦੀ ਸੂਚਨਾ ਥਾਣਾ ਸਿਟੀ ਗੁਰਦਾਸਪੁਰ ਵਿਖੇ ਦਿੱਤੀ ਤੇ ਪੁਲਸ ਨੇ ਬੜੀ ਬਾਖ਼ੂਬੀ ਕਾਰਵਾਈ ਕਰਦਿਆਂ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਉਸ ਦਾ ਫ਼ੋਨ ਬਰਾਮਦ ਕਰ ਲਿਆ। ਐਤਵਾਰ ਸਵੇਰੇ ਹੀ ਉਸ ਨੂੰ ਥਾਣੇ ਤੋਂ ਫ਼ੋਨ ਆਇਆ ਕਿ ਉਸ ਦਾ ਫ਼ੋਨ ਬਰਾਮਦ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਨੇ ਲੋਕਾਂ ਦੇ ਖ਼ਾਤਿਆਂ 'ਚ ਪਾਏ ਪੈਸੇ, ਤੁਸੀਂ ਵੀ ਹੁਣੇ ਚੈੱਕ ਕਰੋ ਆਪਣਾ Balance
ASI ਦਲਜੀਤ ਕੁਮਾਰ ਨੇ ਇੰਨੀ ਤੇਜ਼ੀ ਨਾਲ ਕੀਤੀ ਕਾਰਵਾਈ ਲਈ ਥਾਣਾ ਸਿਟੀ ਪੁਲਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ASI ਮੋਹਿੰਦਰਪਾਲ, ਹੈੱਡ ਕਾਂਸਟੇਬਲ ਸੁਨੀਲ ਵੋਹਰਾ, ਹੈੱਡ ਕਾਂਸਟੇਬਲ ਵਰਿੰਦਰ ਕੁਮਾਰ, ਕਾਂਸਟੇਬਲ ਜੋਬਨਪ੍ਰੀਤ ਸਿੰਘ ਤੇ ਹੋਮ ਗਾਰਡ ਸ਼ਿੰਗਾਰਾ ਸਿੰਘ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ ਸਾਰੇ ਮੁਲਾਜ਼ਮਾਂ ਨੇ ਬੜੀ ਤੇਜ਼ੀ ਨਾਲ ਐਕਸ਼ਨ ਲਿਆ ਤੇ ਚੋਰ ਨੂੰ ਫ਼ੋਨ ਵਿਚੋਂ ਸਿੰਮ ਕੱਢਣ ਜਾਂ ਬੰਦ ਕਰ ਕੇ ਪਹੁੰਚ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਕਾਬੂ ਕਰ ਕੇ ਉਸ ਕੋਲੋਂ ਫ਼ੋਨ ਬਰਾਮਦ ਕਰ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਕਿੱਲੋ ਹੈਰੋਇਨ ਤੇ ਕਾਰ ਸਮੇਤ ਤਸਕਰ ਕਾਬੂ
NEXT STORY