ਲੁਧਿਆਣਾ (ਰਿਸ਼ੀ): ਪੱਖੋਵਾਲ ਰੋਡ 'ਤੇ ਰਾਤ 1 ਵਜੇ ਇਕ ਫਲੈਟ ਵਿਚ ਆਪਣੀ ਪਤਨੀ ਨੂੰ ਐੱਸ.ਐੱਚ.ਓ. ਦੇ ਨਾਲ ਰੰਗ ਰਲੀਆਂ ਮਨਾਉਂਦੇ ਦੇਖ ਕੇ ਦੁਬਈ ਤੋਂ ਆਏ ਪਤੀ ਦੇ ਹੋਸ਼ ਉੱਡ ਗਏ। ਮਦਦ ਲਈ ਉਸ ਨੇ ਚੌਕੀ ਲਲਤੋਂ ਦੀ ਪੁਲਸ ਨੂੰ ਵੀ ਮੌਕੇ 'ਤੇ ਬੁਲਾਇਆ। ਜਿਨ੍ਹਾਂ ਨੇ ਲਿਖਤੀ ਸ਼ਿਕਾਇਤ ਲਈ। ਪਰ ਪਤਨੀ ਅਤੇ ਦੋਸਤ ਦੀ ਹਰਕਤ ਦੇਖ ਕੇ ਨੌਜਵਾਨ ਸਦਮੇ ਵਿਚ ਨਜ਼ਰ ਆਇਆ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਇਕ ਹੋਰ ਚੋਣ ਦਾ ਐਲਾਨ! ਜਾਣੋ ਕਿਸ ਦਾ ਅਸਤੀਫ਼ਾ ਹੋਇਆ ਮਨਜ਼ੂਰ
ਪ੍ਰਾਪਤ ਜਾਣਕਾਰੀ ਅਨੁਸਾਰ ਦੁਗਰੀ ਦੇ ਰਹਿਣ ਵਾਲੇ ਇਕ 24 ਸਾਲ ਦੇ ਨੌਜਵਾਨ ਨੇ ਇਕ ਮਹਿਲਾ ਨਾਲ ਦਸੰਬਰ 2024 ਵਿਚ ਵਿਆਹ ਕਰਵਾਇਆ ਸੀ। ਉਹ ਉਸ ਤੋਂ ਉਮਰ ਵਿਚ 7 ਸਾਲ ਵੱਡੀ ਅਤੇ ਤਲਾਕਸ਼ੁਦਾ ਸੀ, ਜਿਸ ਦੀ ਇਕ ਧੀ ਵੀ ਹੈ। ਉਸ ਨੇ ਦੱਸਿਆ ਮਹਿਲਾ ਨਾਲ ਉਸ ਦੀ ਮੁਲਾਕਾਤ ਦੁਬਈ ਵਿਚ ਹੀ ਹੋਈ ਸੀ। ਮਾਰਚ ਮਹੀਨੇ ਵਿਚ ਉਹ ਭਾਰਤ ਵਾਪਸ ਆ ਗਿਆ ਸੀ। ਬੁੱਧਵਾਰ ਨੂੰ ਪਤਨੀ ਉਸ ਨੂੰ ਆਪਣੀ ਸਹੇਲੀ ਦੇ ਘਰ ਜਾਣ ਦਾ ਕਹਿ ਕੇ ਚਲੀ ਗਈ। ਜਿਸ ਤੋਂ ਬਾਅਦ ਰਾਤ ਨੂੰ ਉਹ ਵੀ ਆਪਣੇ ਦੋਸਤਾਂ ਨਾਲ ਪੱਖੋਵਾਲ ਰੋਡ 'ਤੇ ਇਕ ਰੈਸਟੋਰੈਂਟ ਵਿਚ ਖਾਣਾ ਖਾਣ ਆ ਗਿਆ।
ਇਸ ਦੌਰਾਨ ਉਸ ਨੂੰ ਕੁਝ ਦੂਰੀ 'ਤੇ ਐੱਸ.ਐੱਚ.ਓ. ਦੀ ਕਾਰ ਦਿਖਾਈ ਦਿੱਤੀ। ਜਿਸ ਨਾਲ ਪਤਨੀ ਨੇ ਹੀ ਉਸ ਨੂੰ ਮਿਲਵਾਇਆ ਸੀ ਅਤੇ ਆਪਸ ਵਿਚ ਜਾਣ-ਪਛਾਣ ਸੀ। ਜਦੋਂ ਉਹ ਉਸ ਨੂੰ ਮਿਲਣ ਕਾਰ ਦੇ ਕੋਲ ਜਾਣ ਲੱਗਾ ਤਾਂ ਆਪਣੀ ਪਤਨੀ ਨੂੰ ਉਸ ਦੇ ਨਾਲ ਬੈਠੇ ਦੇਖ ਕੇ ਹੋਸ਼ ਉੱਡ ਗਏ। ਜਦੋਂ ਉਸ ਨੇ ਆਪਣੀ ਸਕੂਟਰੀ 'ਤੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਦੋਵੇਂ ਫਲੈਟ ਦੇ ਇਕ ਕਮਰੇ ਵਿਚ ਚਲੇ ਗਏ। ਨੌਜਵਾਨ ਨੇ ਤੁਰੰਤ ਆਪਣੀ ਪਤਨੀ ਨੂੰ ਫੋਨ ਲਗਾਇਆ ਤਾਂ ਪਹਿਲਾਂ ਉਸ ਨੇ ਫੋਨ ਚੁੱਕਿਆ ਨਹੀਂ ਅਤੇ ਬਾਅਦ ਵਿਚ ਸਹੇਲੀ ਦੇ ਨਾਲ ਹੋਣ ਦੀ ਗੱਲ ਕਹਿ ਕੇ ਫੋਨ ਕੱਟ ਦਿੱਤਾ। ਜਿਸ ਤੋਂ ਬਾਅਦ ਚੌਕੀ ਲਲਤੋਂ ਦੀ ਪੁਲਸ ਨੂੰ ਮੌਕੇ 'ਤੇ ਬੁਲਾਇਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹੜ੍ਹ ਪ੍ਰਭਾਵਿਤਾਂ ਲਈ ਹੋ ਗਿਆ ਨਵਾਂ ਐਲਾਨ! ਕਰੋੜਾਂ ਰੁਪਏ ਨਾਲ ਕੀਤੀ ਜਾਵੇਗੀ ਇਹ ਮਦਦ
ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਵੀ ਐਸ.ਐਚ.ਓ. ਨੂੰ ਮਿਲਿਆ ਹੈ, ਪਰ ਕਦੇ ਵਰਦੀ ਵਿਚ ਨਹੀਂ ਦੇਖਿਆ। ਪਤਨੀ ਉਸ ਨੂੰ ਇੰਸਪੈਕਟਰ ਦੱਸਦੀ ਹੈ ਅਤੇ ਹੁਣ ਪਤਾ ਚੱਲਿਆ ਹੈ ਕਿ ਉਹ ਪਤਨੀ ਦਾ ਪੁਰਾਣਾ ਆਸ਼ਕ ਨਿਕਲਿਆ। ਪਤਨੀ ਨੇ ਹੀ ਉਸ ਨਾਲ ਦੋਸਤੀ ਕਰਵਾਈ ਸੀ। ਨੌਜਵਾਨ ਵੱਲੋਂ ਐਸ.ਐਚ.ਓ. ਦਾ ਜੋ ਨੰਬਰ ਦੱਸਿਆ ਗਿਆ ਹੈ, ਉਹ ਇੱਕ ਥਾਣੇ ਦੇ ਇੰਚਾਰਜ ਦਾ ਸਰਕਾਰੀ ਨੰਬਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਏਅਰਪੋਰਟ ਰੋਡ 'ਤੇ ਸਥਿਤ ਇਨ੍ਹਾਂ ਵੱਡੀਆਂ ਬਾਰਾਂ ਦੇ ਲਾਇਸੈਂਸ ਰੱਦ, ਜਾਣੋ ਕਾਰਨ
NEXT STORY