ਤਲਵੰਡੀ ਸਾਬੋ (ਮਨੀਸ਼ ਗਰਗ): ਸਬ-ਡਵੀਜ਼ਨ ਮੋੜ ਮੰਡੀ ਵਿਖੇ ਚਾਰ ਲੋਕਾਂ ਵਲੋਂ ਪੈਸੇ ਲੈਣ ਦੇ ਚੱਕਰ ’ਚ ਇਕ ਵਪਾਰੀ ਦੇ ਪੁੱਤਰ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੋੜ ਮੰਡੀ ਪੁਲਸ ਨੇ ਅਗਵਾਹਕਾਰਾਂ ਨੂੰ ਕੁੱਝ ਸਮੇਂ ’ਚ ਹੀ ਕਾਬੂ ਕਰਨ ਦਾ ਦਾਅਵਾ ਕਰਦੇ ਹੋਏ ਚਾਰੇ ਕਥਿਤ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਕਥਿਤ ਦੋਸ਼ੀਆਂ ’ਚੋਂ 2 ਪੁਲਸ ਮੁਲਾਜ਼ਮਮ ਵੀ ਸ਼ਾਮਲ ਹਨ, ਜਿਨ੍ਹਾਂ ਦੀ ਡਿਊਟੀ ਡੇਰਾ ਸਿਰਸਾ ਦੇ ਨਾਮ ਚਰਚਾ ਘਰ ਮੋੜ ਮੰਡੀ ’ਚ ਲੱਗੀ ਹੋਈ ਹੈ।ਮੋੜ ਮੰਡੀ ਪੁਲਸ ਦੀ ਹਿਰਾਸਤ ’ਚ ਇਹ ਚਾਰੇ ਕਥਿਤ ਦੋਸ਼ੀ ਮੋੜ ਮੰਡੀ ਦੇ ਇਕ ਵਪਾਰੀ ਦੇ ਪੁੱਤਰ ਨੂੰ ਅਗਵਾਹ ਕਰਕੇ ਉਸ ਤੋਂ ਪੰਜ ਲੱਖ ਰੁਪਏ ਲੈਣ ਦੀ ਸਾਜਿਸ਼ ਤਿਆਰ ਕੀਤੀ ਸੀ, ਜਿਸ ਨੂੰ ਮੋੜ ਮੰਡੀ ਪੁਲਸ ਨੇ ਕੁੱਝ ਸਮੇਂ ’ਚ ਹੀ ਨਾਕਾਮ ਕਰਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਪੜ੍ਹਨ ਗਏ ਵਿਦਿਆਰਥੀ ਨਾਲ ਵਾਪਰਿਆ ਦਰਦਨਾਕ ਹਾਦਸਾ, ਘਰ 'ਚ ਵਿਛੇ ਸੱਥਰ
ਦੱਸਣਯੋਗ ਹੈ ਕਿ ਚਾਰ ਨੌਜਵਾਨਾਂ ਵਲੋਂ ਦਿਨ-ਦਿਹਾੜੇ ਮੰਡੀ ਦੇ ਇਕ ਵਪਾਰੀ ਨੂੰ ਕਥਿਤ ਦੋਸ਼ੀਆਂ ਨੇ ਫੋਨ ਕਰਕੇ ਘਰ ਤੋਂ ਬਾਹਰ ਬੁਲਾ ਲਿਆ, ਜਿਸ ਨੂੰ ਧੱਕੇ ਨਾਲ ਆਪਣੀ ਗੱਡੀ ’ਚ ਅਗਵਾਹ ਕਰਕੇ ਲੈ ਗਏ। ਅਗਵਾ ਕਰਕੇ ਲਿਜਾਦਿਆਂ ਦੀ ਵੀਡੀਓ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ, ਮੋੜ ਮੰਡੀ ਪੁਲਸ ਨੂੰ ਪਤਾ ਲੱਗਦੇ ਹੀ ਪੁਲਸ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਅਤੇ ਹਰਕਤ ’ਚ ਆਈ ਪੁਲਸ ਨੇ ਚਾਰੇ ਕਥਿਤ ਦੋਸ਼ੀਆਂ ਅਤੇ ਅਗਵਾ ਕੀਤੇ ਨੌਜਵਾਨ ਨੂੰ ਆਈ 20 ਕਾਰ ਸਮੇਤ ਕੁੱਝ ਘੰਟੇ ’ਚ ਵੀ ਕਾਬੂ ਕਰ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੈਸੇ ਲਈ ਇਨ੍ਹਾਂ ਨੇ ਨੌਜਵਾਨਾਂ ਨੂੰ ਅਗਵਾ ਕੀਤਾ ਸੀ। ਅਗਵਾ ਕਰਨ ਵਾਲਿਆਂ ’ਚੋਂ 2 ਨੌਜਵਾਨ ਪੁਲਸ ਮੁਲਾਜ਼ਮ ਹਨ, ਜਿਨ੍ਹਾਂ ਦੀ ਡਿਊਟੀ ਮੋੜ ਰਾਮਪੁਰਾ ਰੋਡ ਤੇ ਬਣੇ ਡੇਰਾ ਸਿਰਸਾ ਦੇ ਨਾਮਘਰ ’ਚ ਗਾਰਦ ’ਤੇ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਸ ਮੁਲਾਜ਼ਮ ਖਿਲਾਫੀ ਵਿਭਾਗੀ ਕਾਰਵਾਈ ਲਈ ਵੀ ਲਿਖ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਕੀ ਸਰਗਰਮ ਸਿਆਸਤ 'ਚ ਕੁੱਦਣਗੇ ਬੀਬੀ ਭੱਠਲ? ਵਿਰੋਧੀ ਦਲਾਂ 'ਚ ਵੀ ਛਿੜੀ ਚਰਚਾ
ਪਰਾਲੀ ਸਾੜਨ ਨੂੰ ਲੈ ਕੇ ਚੌਕਸ ਹੋਇਆ ਪੁਲਸ ਪ੍ਰਸ਼ਾਸਨ, ਸਰਪੰਚਾਂ ਨਾਲ ਕੀਤੀਆਂ ਮੀਟਿੰਗਾਂ
NEXT STORY