ਪਟਿਆਲਾ,(ਰਾਣਾ, ਅਗਰਵਾਲ)— ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ. ਪੀ. ਸੀ. ਬੀ.) ਵਿਚ ਪਿਛਲੇ ਲੰਮੇ ਸਮੇਂ ਤੋਂ ਅਧਿਕਾਰੀਆਂ-ਕਰਮਚਾਰੀਆਂ ਦੀਆਂ ਬਦਲੀਆਂ ਦਾ ਕੰਮ ਰੁਕਿਆ ਪਿਆ ਸੀ। ਜਦੋਂ ਤੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਮੰਤਰੀ ਓ. ਪੀ. ਸੋਨੀ ਲਾਏ ਗਏ ਹਨ, ਉਸ ਦਿਨ ਤੋਂ ਚੇਅਰਮੈਨ ਤੋਂ ਲੈ ਕੇ ਅਧਿਕਾਰੀਆਂ-ਕਰਮਚਾਰੀਆਂ ਦੀਆਂ ਅਦਲਾ-ਬਦਲੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਮੰਤਰੀ ਵੱਲੋਂ ਪਹਿਲਾਂ ਬੋਰਡ ਦੇ ਚੇਅਰਮੈਨ ਪ੍ਰੋ. ਐੈੱਸ. ਐੈੱਸ. ਮਰਵਾਹਾ ਨੂੰ ਲਾਇਆ ਗਿਆ। ਉਪਰੰਤ ਮੈਂਬਰ ਸੈਕਟਰੀ ਕਰੁਣੇਸ਼ ਗਰਗ ਅਤੇ ਹੁਣ ਅਗਲੇ ਹੁਕਮ ਜਾਰੀ ਕਰ ਕੇ 44 ਇੰਜੀਨੀਅਰਾਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਬੋਰਡ ਦੇ ਬੁਲਾਰੇ ਡਾ. ਚਰਨਜੀਤ ਸਿੰਘ ਨਾਭਾ ਨੇ ਦੱਸਿਆ ਕਿ ਕਈ ਅਧਿਕਾਰੀਆਂ ਦੀ ਇਕ ਜਗ੍ਹਾ 'ਤੇ ਸਟੇਅ ਜ਼ਿਆਦਾ ਹੋਣ ਕਾਰਨ ਅਤੇ ਕਈ ਪ੍ਰਬੰਧਕੀ ਕਾਰਨਾਂ ਕਰ ਕੇ ਇਹ ਤਬਾਦਲੇ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਤਬਾਦਲਿਆਂ ਵਿਚ 7 ਸੀਨੀਅਰ ਵਾਤਾਵਰਣ ਇੰਜੀਨੀਅਰ, 20 ਵਾਤਾਵਰਣ ਇੰਜੀਨੀਅਰ ਅਤੇ 17 ਸਹਾਇਕ ਵਾਤਾਵਰਣ ਇੰਜੀਨੀਅਰਾਂ ਨੂੰ ਬਦਲਿਆ ਗਿਆ ਹੈ ਤਾਂ ਜੋ ਰਾਜ ਵਿਚਲੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਅਤੇ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਨਾਲ ਨਜਿੱਠਿਆ ਜਾ ਸਕੇ। ਬੁਲਾਰੇ ਨੇ ਦੱਸਿਆ ਕਿ ਖੇਤਰੀ ਦਫ਼ਤਰ ਫਰੀਦਕੋਟ, ਬਠਿੰਡਾ, ਸੰਗਰੂਰ, ਫਤਿਹਗੜ੍ਹ ਸਾਹਿਬ, ਲੁਧਿਆਣਾ-1 ਲੁਧਿਆਣਾ-2, ਲੁਧਿਆਣਾ-3 ਅਤੇ ਲੁਧਿਆਣਾ-4 ਤੋਂ ਇਲਾਵਾ ਹੁਸ਼ਿਆਰਪੁਰ ਦੇ ਵਾਤਾਵਰਣ ਇੰਜੀਨੀਅਰਾਂ ਦੇ ਤਬਾਦਲੇ ਹੋਏ ਹਨ, ਜਦਕਿ ਬਠਿੰਡਾ, ਪਟਿਆਲਾ-1, ਪਟਿਆਲਾ-2, ਲੁਧਿਆਣਾ-1, ਜਲੰਧਰ ਅਤੇ ਅੰਮ੍ਰਿਤਸਰ ਜ਼ੋਨ ਦੇ ਸੀਨੀਅਰ ਵਾਤਾਵਰਣ ਇੰਜੀਨੀਅਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਲੁੱਟ-ਖੋਹ ਕਰਨ ਵਾਲੇ 2 ਗ੍ਰਿਫਤਾਰ
NEXT STORY