ਸ਼ਾਮ ਚੁਰਾਸੀ (ਦੀਪਕ)- ਯੂ. ਪੀ. ਐੱਸ. ਫੀਡਰ ਪਥਰਾਲੀਆਂ ਅਧੀਨ ਚਲਦੇ ਕਈ ਪਿੰਡਾਂ ਦੀ ਬਿਜਲੀ ਸਪਲਾਈ ਅੱਜ 13 ਦਸੰਬਰ ਦਿਨ ਸ਼ਨੀਵਾਰ ਨੂੰ ਬਿਜਲੀ ਬੰਦ ਰਹਿਣ ਦਾ ਸਮਾਚਾਰ ਸਾਹਮਣੇ ਆਇਆ ਹੈ | ਇਸ ਸਬੰਧੀ ਇੰਜੀ. ਸੁਰਿੰਦਰ ਸਿੰਘ ਜੀ ਉਪ ਮੰਡਲ ਅਫਸਰ ਪੰ. ਸ. ਪਾ. ਕਾ. ਲਿ. ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮਿਤੀ 13 ਦਸੰਬਰ ਸ਼ਨੀਵਾਰ ਨੂੰ 66 ਕੇ. ਵੀ. ਸਬ-ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੀ ਪਥਰਾਲੀਆਂ ਯੂ. ਪੀ. ਐੱ ਸ. ਫੀਡਰ ਉਪਰ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਬੰਦ ਰਹੇਗੀ । ਇਸ ਲਈ ਪਥਰਾਲੀਆਂ ਫੀਡਰ ਤੋਂ ਚਲਦੇ, ਧਾਮੀਆਂ, ਕਾਲਕਟ,ਕਾਠੇ, ਅਧਿਕਾਰੇ, ਬੈਂਸਤਾਨੀ, ਪਡੋਰੀਭਵਾ, ਸਹਿਜੋਵਾਂਲ, ਚਕੋਵਾਲ ਬ੍ਰਹਾਮਣਾ, ਬਰਿਆਲ, ਸੰਧਰਾਂ ਸੋਢਿਆ, ਰਾਏਪੁਰ, ਚਲੂਪਰ,ਜੰਡੀ, ਪਡੋਰੀ ਫੰਗੂੜੇ ਕਡਿਆਣਾ, ਫੰਬਿਆ, ਨੰਗਲ ਬਾਹਦ, ਪਥਰਾਲੀਆਂ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋਵੇਗੀ।
ਦਸੂਹਾ (ਝਾਵਰ)-ਸ਼ਹਿਰੀ ਉਪ ਮੰਡਲ ਅਫ਼ਸਰ ਦਸੂਹਾ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ. ਵੀ. ਕੈਂਥਾਂ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਮਿੱਤੀ 13 ਦਸੰਬਰ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ 2 ਵਜੇ ਤੱਕ ਬੰਦ ਰਵੇਗੀ। ਇਸ ਨਾਲ ਰੇਲਵੇ ਸਟੇਸ਼ਨ, ਐੱਸ. ਡੀ. ਐੱਮ. ਦਫ਼ਤਰ, ਐੱਸ. ਡੀ . ਐੱਮ. ਚੌਕ, ਤਹਿਸੀਲ ਦਫਤਰ, ਧਰਮਪੁਰਾ, ਨਿਹਾਲਪੁਰਾ, ਦਾਣਾ ਮੰਡੀ, ਬੀ. ਐੱਸ. ਐੱਨ. ਐੱਲ. ਐਕਸਚੇਂਜ, ਦਸਮੇਸ਼ ਨਗਰ, ਕਿਰਪਾਲ ਕਾਲੋਨੀ, ਲੰਗਰਪੁਰ ਅਤੇ ਕੈਂਥਾ ਦੀ ਬਿਜਲੀ ਸਪਲਾਈ ਬੰਦ ਰਹੇਗੀ । ਇਸ ਦੌਰਾਨ ਉੱਪ ਮੰਡਲ ਅਫਸਰ ਨੇ ਉਪਰੋਕਤ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ।
ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਵੀਜ਼ਨ, ਨਵਾਂਸ਼ਹਿਰ ਨੇ ਪ੍ਰੈਸ ਨੂੰ ਦੱਸਿਆ ਕਿ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਸ਼ੁਰੂ ਹੋਣ ਵਾਲੇ 11 ਕੇ.ਵੀ. ਸਲੋਹ ਰੋਡ ਫੀਡਰ ਅਤੇ 11 ਕੇ.ਵੀ. ਅਰਬਨ ਸਿਟੀ-1 ਫੀਡਰ ’ਤੇ ਜ਼ਰੂਰੀ ਮੁਰੰਮਤ ਦੇ ਕਾਰਨ 13 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਮੋਤਾ ਸਿੰਘ ਨਗਰ, ਸਤਿਗੁਰੂ ਨਗਰ, ਮਾਡਲ ਟਾਊਨ (ਸਲੋਹ ਰੋਡ), ਸਲੋਹ ਰੋਡ, ਵਿਕਾਸ ਨਗਰ, ਬਾਬਾ ਦੀਪ ਸਿੰਘ ਨਗਰ, ਪੁਰਾਣੀ ਅਦਾਲਤ ਰੋਡ, ਬਸੰਤ ਨਗਰ, ਤੱਖਰ ਮਾਰਕੀਟ ਬੰਗਾ ਰੋਡ, ਫਰੈਂਡਜ਼ ਕਲੋਨੀ, ਆਰੀਆ ਸਮਾਜ ਰੋਡ, ਬੰਗਾ ਰੋਡ, ਰਾਜਾ ਮੁਹੱਲਾ, ਕੋਠੀ ਰੋਡ, ਕਾਇਆ ਮੁਹੱਲਾ, ਪਾਠਕਾ ਮੁਹੱਲਾ, ਸ਼ੌਰਿਆ ਮੁਹੱਲਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਮਾਨਸਾ (ਜੱਸਲ)-11 ਕੇ.ਵੀ ਸਿਟੀ ਫੀਡਰ ਤੋਂ ਚੱਲਦਾ ਏਰੀਆਦੀ ਬਿਜਲੀ ਸਪਲਾਈ 13 ਦਸੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਦਿੰਦੇ ਇੰਜੀ: ਗੁਰਬਖ਼ਸ਼ ਸਿੰਘ ਐਸ.ਡੀ.ਓ. ਸ਼ਹਿਰੀ ਮਾਨਸਾ ਅਤੇ ਇੰਜੀ. ਤਰਵਿੰਦਰ ਸਿੰਘ ਜੇ. ਈ. ਨੇ ਦੱਸਿਆ ਕਿ ਇਸ ਨਾਲ ਓਵਰ ਬ੍ਰਿਜ ਤੋਂ ਲੈ ਕੇ ਮੇਨ ਫਾਟਕ ਤੱਕ, ਵੀਰ ਨਗਰ ਮੁਹੱਲਾ, ਗਊਸ਼ਾਲਾ ਰੋਡ, ਜੈਨ ਸਕੂਲ ਵਾਲੀ ਗਲੀ, ਆਰੀਆ ਸਮਾਜ ਗਲੀ, ਸੁੰਨੀ ਗਲੀ, ਮੂਸੇ ਵਾਲੀ ਗਲੀ, ਪਾਰਕ ਵਾਲਾ ਸਾਰਾ ਏਰੀਆ, ਮਾਲ ਗੁਦਾਮ ਚੌਕ, ਅਤੇ ਮੇਨ ਗੁਰਦੁਆਰਾ ਚੌਕ ਆਦਿ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਕਾਰਨ ਪ੍ਰਭਾਵਿਤ ਰਹੇਗੀ।
ਸਾਬਕਾ ਫੌਜੀ ਦੇ ਘਰ ’ਤੇ ਚਲਾਈਆਂ ਗੋਲੀਆਂ, cctv 'ਚ ਕੈਦ ਹਮਲਾਵਰ
NEXT STORY